ਲੁਧਿਆਣਾ ਸ਼ਹਿਰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ‘ਚੋਂ ਇੱਕ ਹੈ ਅਤੇ ਇਸ ਸ਼ਹਿਰ ਦੀ ਵਲਨੀਕ ਲਗਭਗ 100 ਸਾਲ ਪੁਰਾਣੀਆਂ ਬਿਲਡਿੰਗਾਂ ਵਿਚ ਵੀ ਆਪਣੀ ਰਿਹਾਇਸ਼ ਜਾਂ ਕਾਰੋਬਾਰ ਸਥਾਪਤ ਕਰਕੇ ਰਹਿ ਰਹੇ ਹਨ।
ਇਨ੍ਹਾਂ ਬਿਲਡਿੰਗਾਂ ਦਾ ਸਰਵੇ ਕਰਵਾਉਣ ਤੇ ਨਿਗਰਾਨ ਇੰਜੀਨੀਅਰ ਵੱਲੋਂ ਆਪਣੀ ਰਿਪੋਰਟ ਦਿੱਤੀ ਗਈ ਹੈ ਤੇ ਲਗਭਗ 142 ਬਿਲਡਿੰਗਾਂ ਅਜਿਹੀਆਂ ਹਨ ਜੋ ਕਿ ਸੁਰੱਖਿਅਤ ਨਹੀਂ ਹਨ ਪਰ ਲੋਕਾਂ ਵੱਲੋਂ ਰਿਹਾਇਸ਼ ਜਾਂ ਕਾਰੋਬਾਰ ਚਲਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਇਮਾਰਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਕਿਰਾਏਦਾਰੀ ਤੇ ਮਾਲਕੀ ਦਾ ਝਗੜਾ ਚੱਲ ਰਿਹਾ ਹੈ।
ਮਾਨਸੂਨ ਪੰਜਾਬ ਵਿਚ ਆ ਚੁੱਕਾ ਹੈ ਤੇ ਭਾਰੀ ਮੀਂਹ ਹੋਣ ਕਾਰਨ ਮੌਸਮ ਵਿਭਾਗ ਵੱਲੋਂ ਜ਼ਾਹਿਰ ਕੀਤਾ ਗਿਆ ਹੈ। ਇਸ ਲਈ ਬਤੌਰ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 273 ਤਹਿਤ ਸਾਰੇ ਬਿਲਡਿੰਗ ਮਾਲਕਾਂ ਨੂੰ ਬਿਲਡਿੰਗ ਸ਼ਾਖਾ ਦੇ ਸਬੰਧਤ ਜ਼ੋਨ ਏ. ਟੀ. ਪੀਜ਼ ਵੱਲੋਂ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਕਿ ਬਿਲਡਿੰਗ ਧਾਰਕ ਇਨ੍ਹਾਂ ਅਨਸੇਫ ਬਿਲਡਿੰਗਾਂ ਨੂੰ ਖਾਲੀ ਕਰ ਦੇਣ ਪਰ ਮਿੱਥੀ ਮਿਆਦ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਬਿਲਡਿੰਗਾਂ ਨੂੰ ਖਾਲੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 274 ਮੁਤਾਬਕ ਨਗਰ ਨਿਗਮ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਕਿ ਬਿਲਡਿੰਗ ਧਾਰਕਾਂ ਵੱਲੋਂ ਬਿਲਡਿੰਗਾਂ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਜਾਨ-ਮਾਲ ਦੀ ਕੋਈ ਨੁਕਸਾਨ ਨਾ ਹੋ ਸਕੇ।
ਨਗਰ ਨਿਗਮ ਲੁਧਿਆਣਾ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਆਲੇ-ਦੁਆਲੇ ਵੀ ਕੋਈ ਹੋਰ ਅਨਸੇਫ ਬਿਲਡਿੰਗ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਸਬੰਧਤ ਜ਼ੋਨਲ ਨਿਗਰਾਨ ਇੰਜੀਨੀਅਰ ਸਬੰਧਤ ਜ਼ੋਨਲ ਏ. ਟੀ. ਪੀ. ਜਾਂ ਬ੍ਰਾਂਚ ਮੁਖੀ ਸੰਯੁਕਤ ਕਮਿਸ਼ਨਰ ਤੇ ਨਗਰ ਨਿਗਮ ਯੋਜਨਾਕਾਰ ਨਾਲ ਸੰਪਰਕ ਕਰਨ ਤਾਂ ਜੋ ਜਾਨ-ਮਾਲ ਦੀ ਸੁਰੱਖਿਆ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਨਾਰਾਜ਼ ਕੈਪਟਨ ਨੇ ਸਿੱਧੂ ਨੂੰ ਪ੍ਰਧਾਨ ਬਣਨ ਦੀ ਨਹੀਂ ਦਿੱਤੀ ਵਧਾਈ, ਮੁਲਾਕਾਤ ‘ਤੇ ਉਲਝਣ ਅਜੇ ਵੀ ਬਰਕਰਾਰ, ਕਿਵੇਂ ਸੁਲਝੇਗਾ ਮਸਲਾ?