ਗੁਹਾਟੀ ਵਿਚ ਇਕ ਮਹਿਲਾ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਤੇ ਸੱਸ ਦਾ ਕਤਲ ਕਰ ਦਿੱਤਾ, ਫਿਰ ਉਨ੍ਹਾਂ ਦੀ ਲਾਸ਼ ਦੇ ਟੁਕੜੇ ਕਰਕੇ ਤਿੰਨ ਦਿਨ ਤੱਕ ਫਰਿੱਜ ਵਿਚ ਰੱਖੇ। ਇਸ ਦੇ ਬਾਅਦ ਮਹਿਲਾ, ਉਸ ਦੇ ਪ੍ਰੇਮੀ ਤੇ ਇਕ ਦੋਸਤ ਨੇ ਮਿਲ ਕੇ ਉਨ੍ਹਾਂ ਟੁਕੜਿਆਂ ਨੂੰ ਮੇਘਾਲਿਆ ਵਿਚ ਲਿਜਾ ਕੇ ਚੇਰਾਪੂੰਜੀ ਦੀ ਖੱਡ ਵਿਚ ਸੁੱਟ ਦਿੱਤਾ।
ਘਟਨਾ ਪਿਛਲੇ ਸਾਲ ਮਤਲਬ ਅਗਸਤ 2022 ਦੀ ਹੈ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲੇ ਦਾ ਖੁਲਾਸਾ ਕੀਤਾ। ਗੁਹਾਟੀ ਦੇ ਪੁਲਿਸ ਕਮਿਸ਼ਨਰ ਦਿਗੰਤਾ ਬਾਰਾਹ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਰਿੰਦਰ ਡੇ (ਮੁਲਜ਼ਮ ਮਹਿਲਾ ਦਾ ਪਤੀ) ਅਤੇ ਸ਼ੰਕਰੀ ਡੇ (ਔਰਤ ਦੀ ਸੱਸ) ਵਜੋਂ ਹੋਈ ਹੈ। ਮੁਲਜ਼ਮ ਮਹਿਲਾ ਬੰਦਨਾ ਕਲਿਤਾ, ਉਸ ਦਾ ਪ੍ਰੇਮ ਧਨਜੀਤ ਡੇਕਾ ਤੇ ਦੋਸਤ ਅਨੂਪ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਕਤਲ 7 ਮਹੀਨੇ ਪਹਿਲਾਂ ਕੀਤੀ ਗਈ ਸੀ। ਉਸ ਸਮੇਂ ਮਹਿਲਾ ਨੇ ਪਤੀ ਤੇ ਸੱਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਸੀ ਜਿਸ ਦੇ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ। ਉਸ ਦੇ ਕੁਝ ਦਿਨ ਬਾਅਦ ਹੀ ਅਮਰਿੰਦਰ ਦੇ ਕਜ਼ਨ ਭਰਾ ਨੇ ਵੀ ਉਸੇ ਥਾਣੇ ਵਿਚ ਰਿਪੋਰਟ ਲਿਖਵਾਈ, ਜਿਸ ਨਾਲ ਪੁਲਿਸ ਨੂੰ ਪਤਨੀ ‘ਤੇ ਸ਼ੱਕ ਹੋਇਆ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ‘ਤੇ ਬੋਲੇ ਕੇਂਦਰੀ ਮੰਤਰੀ ਸ਼ੇਖਾਵਤ, ‘SGPC ਨੇ ਨਹੀਂ ਦਿੱਤੀ ਕੋਈ ਸੂਚੀ’
ਪੁਲਿਸ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੇਘਾਲਿਆ ਦੇ ਚੇਰਾਪੂੰਜੀ ਵਿਚ ਦੋ ਵੱਖ-ਵੱਖ ਖਾਈ ਵਿਚ ਟੁਕੜਿਆਂ ਨੂੰ ਸੁੱਟਿਆ ਸੀ। ਸੱਸ ਦੀ ਲਾਸ਼ ਦੇ ਕੁਝ ਟੁਕੜਿਆਂ ਨੂੰ ਮੇਘਾਲਿਆ ਤੋਂ ਬਰਾਮਦ ਕੀਤਾ ਗਿਆ ਹੈ। ਬਾਕੀ ਸਬੂਤਾਂ ਦੀ ਵੀ ਜਾਂਚ ਜਾਰੀ ਹੈ। ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: