ਕੋਰੋਨਾ ਮਹਾਮਰੀ ਦੌਰਾਨ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ 11 ਸਾਲ ਦੇ ਬੱਚੇ ਵੀਰ ਕਸ਼ਯਪ ਨੇ ਬੋਰਡ ਗੇਮ ਬਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਲਈ ਉਸ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਗਿਆ।
ਕੇਰਲ ਦੇ ਕੋੱਚੀ ਦੇ ਰਹਿਣ ਵਾਲੇ ਵੀਰ ਕਸ਼ਯਪ ਨੇ 2021 ਵਿੱਚ ਹੀ ਇੰਡੀਅਨ ਅਚੀਵਰਸ ਫਰਮ ਰਾਹੀਂ ਯੰਗ ਅਚੀਵਰਸ ਐਵਾਰਡ 2021 ਜਿੱਤ ਲਿਆ ਸੀ। ਦਰਅਸਲ ਵੀਰ ਨੇ ਕੋਰੋਨਾ ਮਹਾਮਾਰੀ ਦੌਰਾਨ 2020 ਵਿੱਚ ਇੱਕ ਬੋਰਡ ਗੇਮ ਵੀਰ ‘ਕੋਰੋਨਾ ਯੁਗ’ ਦੇ ਨਾਂ ਨਾਲ ਬਣਾਇਆ ਸੀ, ਇਹ ਗੇਮ ਮਹਾਮਾਰੀ ਤੋਂ ਪ੍ਰੇਰਿਤ ਸੀ। ਇਸ ਦੇ ਲਈ ਉਸ ਨੇ ਘਰ ਵਿੱਚ ਮੌਜੂਦ ਸਾਮਾਨ ਦੀ ਹੀ ਵਰਤੋਂ ਕੀਤੀ ਤੇ ਇਸ ਦੇ ਨਿਯਮ ਤੇ ਖੇਡਣ ਦਾ ਤਰੀਕਾ ਵੀ ਬਹੁਤ ਸੌਖਾ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਵੀਰ ਕਸ਼ਯਪ ਨੇ ਦੱਸਿਆ ਕਿ ਇਸ ਗੇਮ ਨੂੰ ਆਨਲਾਈਨ ਜਾਂ ਆਫਲਾਈਨ ਖੇਡਿਆ ਜਾ ਸਕਦਾ ਹੈ। ਵੀਰ ਇਸ ਗੇਮ ਦੇ 310 ਤੋਂ ਵੱਧ ਪੀਸ ਵੇਚ ਚੁੱਕਾ ਹੈ ਤੇ ਇਹ ਹੁਣ ਇਹ Amazon.in ‘ਤੇ ਵੀ ਉਪਲੱਬਧ ਹੈ ਹੁਣ ਉਹ ਤਿੰਨ ਨਵੇਂ ਬੋਰਡ ਗੇਮਸ ਵਿਕਸਿਤ ਕਰ ਰਿਹਾ ਹੈ। ਇਨ੍ਹਾਂ ਵਿੱਚ ਟੂਰ ਡੀ ਗੋਵਾ ਇੱਕ ਕਾਰਡ ਗੇਮ ਹੋਵੇਗਾ। ਦੂਜਾ ਸੁਨਹਿਰੀ ਜਿੱਤ ਦੇ ਵਰ੍ਹੇ 1971 ਦੀ ਜੰਗ ਦੀ 5ਵੀਂ ਵਰ੍ਹੇਗੰਢ ‘ਤੇ ਆਧਾਰਤ ਪ੍ਰਿੰਟ ਤੇ ਪਲੇ ਗੇਮ ਹੈ ਤੇ ਬੇੜੇ ਦੇ ਐਡਮਿਰਲ, ਨੇਵੀ ਜੰਗ ਖੇਡ ਜਲਦ ਹੀ ਸਾਹਮਣੇ ਹੋਵੇਗਾ।