ਪੰਜਾਬ ਦੇ ਅੰਬਾਲਾ ਸ਼ਹਿਰ ਦੇ ਨਗਰ ਨਿਗਮ ਦਫਤਰ ‘ਚ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ। ਸ਼ਨੀਵਾਰ ਨੂੰ ਪੁਲਿਸ ਨੂੰ ਦਫ਼ਤਰ ਦੇ ਉੱਪਰ ਇੱਕ ਫਟਿਆ ਰਾਸ਼ਟਰੀ ਝੰਡਾ ਮਿਲਿਆ। ਜਿਸ ਤੋਂ ਬਾਅਦ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ, ASI ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਇਸ ਮਾਮਲੇ ਨੂੰ ਲੈ ਕੇ FIR ਦਰਜ ਕੀਤੀ ਗਈ ਹੈ।
ਚੌਕੀ ਨੰਬਰ 4 ਵਿੱਚ ਤਾਇਨਾਤ ASI ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਮੋਬਾਈਲ ਵਿੱਚ ਸੋਸ਼ਲ ਮੀਡੀਆ ’ਤੇ ਦੇਖਿਆ ਸੀ ਕਿ ਨਗਰ ਨਿਗਮ ਦੇ ਦਫ਼ਤਰ ਵਿੱਚ ਪ੍ਰਦਰਸ਼ਿਤ ਤਿਰੰਗਾ ਫੱਟਿਆ ਅਤੇ ਗੰਦਾ ਸੀ। ਜੋ ਕਿ ਰਾਸ਼ਟਰੀ ਝੰਡੇ ਦਾ ਅਪਮਾਨ ਹੈ। ਇਸ ‘ਤੋਂ ਬਾਅਦ ASI ਦੀ ਸ਼ਿਕਾਇਤ ’ਤੇ ਅੰਬਾਲਾ ਸਿਟੀ ਥਾਣੇ ਵਿੱਚ ਕੌਮੀ ਸਨਮਾਨ ਦਾ ਅਪਮਾਨ ਕਰਨ ਦੀ ਧਾਰਾ 2 ਤਹਿਤ ਕੇਸ ਦਰਜ ਕੀਤਾ ਗਿਆ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੰਬਾਲਾ ਸਿਟੀ ਪੁਲਿਸ ਸਟੇਸ਼ਨ ਦੇ SHO ਇੰਸਪੈਕਟਰ ਰਾਮ ਕੁਮਾਰ ਨੇ ਦੱਸਿਆ ਕਿ ਤਸਦੀਕ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਪਿਛਲੇ ਸਾਲ ਸੁਤੰਤਰਤਾ ਦਿਵਸ ‘ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਝੰਡਾ ਲਹਿਰਾਇਆ ਸੀ ਅਤੇ ਉਦੋਂ ਤੋਂ ਇਸ ਨੂੰ ਹਟਾਇਆ ਜਾਂ ਬਦਲਿਆ ਨਹੀਂ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਡੇਅਰੀ ਸੰਚਾਲਕ ਤੇ ਨੌਕਰ ਦਾ ਬੇਰਿਹਮੀ ਨਾਲ ਕ.ਤਲ, ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਦੱਸਿਆ ਕਿ ਝੰਡੇ ਦਾ ਕੱਪੜਾ ਪੁਰਾਣਾ ਸੀ ਅਤੇ ਉਹ ਫਟਿਆ ਹੋਇਆ ਸੀ। ਇਸ ਸਬੰਧੀ ਨਗਰ ਨਿਗਮ ਤੋਂ ਰਿਕਾਰਡ ਮੰਗਿਆ ਗਿਆ ਹੈ। ਨਾਲ ਹੀ ਜਾਂਚ ਵੀ ਜਾਰੀ ਹੈ। ਉਨ੍ਹਾਂ ਕਿਹਾ ਕੌਮੀ ਝੰਡੇ ਦੀ ਸੰਭਾਲ ਲਈ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਰਾਸ਼ਟਰੀ ਝੰਡੇ ਨੂੰ ਲੈ ਕੇ ਸਖ਼ਤ ਨਿਯਮ ਹਨ। ਇਸ ਨਿਯਮ ਮੁਤਾਬਕ ਜੇਕਰ ਤਿਰੰਗਾ ਫਟਦਾ ਹੈ ਤਾਂ ਇਸ ਨੂੰ ਕੂੜੇ ‘ਚ ਜਾਂ ਕਿਸੇ ਹੋਰ ਜਗ੍ਹਾ ‘ਤੇ ਨਹੀਂ ਸੁਟਿਆ ਜਾ ਸਕਦਾ। ਜੇਕਰ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: