ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰੋਡ ਰੇਜ ਮਾਮਲੇ ‘ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਸੀ ਪਰ ਅੱਜ ਇਕ ਸਾਲ ਪੂਰਾ ਹੋਣ ਤੋਂ ਕਰੀਬ 48 ਦਿਨ ਪਹਿਲਾਂ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਦੌਰਾਨ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਦਾ ਢੋਲ-ਧਮਾਕਿਆਂ ਨਾਲ ਸਵਾਗਤ ਕੀਤਾ ਗਿਆ। ਸਿੱਧੂ ਦੇ ਹੱਥ ਵਿੱਚ ਉਨ੍ਹਾਂ ਦੀ ਲਾਲ ਡਾਇਰੀ ਸੀ, ਉਨ੍ਹਾਂ ਝੁਕ ਕੇ ਆਪਣੇ ਸਾਰੇ ਸਮਰਥਕਾਂ ਨੂੰ ਸਲਾਮ ਕੀਤਾ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਕੋਈ ਤਾਨਾਸ਼ਾਹੀ ਆਈ ਹੈ, ਇੱਕ ਕ੍ਰਾਂਤੀ ਵੀ ਆਈ ਹੈ। ਇਸ ਵਾਰ ਉਸ ਕ੍ਰਾਂਤੀ ਦਾ ਨਾਂ ਹੈ ਰਾਹੁਲ ਗਾਂਧੀ। ਉਹ ਸਰਕਾਰ ਨੂੰ ਹਿਲਾ ਦੇਣਗੇ। ਰਾਹੁਰ ਤੇ ਪ੍ਰਿਯੰਕਾ ਗਾਂਧੀ ਦੇ ਪੂਰਬਜਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਹੈ।
ਨਵਜੋਤ ਸਿੰਘ ਸਿੱਧੂ ਨੂੰ 1990 ਦੇ ਰੋਡ ਰੇਜ ਕੇਸ ਵਿੱਚ ਅਦਾਲਤ ਨੇ 19 ਮਈ 2022 ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਪਰ ਅੱਜ ਕਰੀਬ 48 ਦਿਨ ਪਹਿਲਾਂ ਉਹ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਜੇਲ੍ਹ ਨਿਯਮਾਂ ਮੁਤਾਬਕ ਕੈਦੀਆਂ ਨੂੰ ਹਰ ਮਹੀਨੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ। ਇਕ ਸਾਲ ਦੀ ਸਜ਼ਾ ਦੌਰਾਨ ਸਿੱਧੂ ਨੇ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ, ਜਿਸ ਕਾਰਨ ਉਨ੍ਹਾਂ ਨੂੰ ਜਲਦੀ ਰਿਹਾਅ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਕੈਂਸਰ ਦੇ ਆਪਰੇਸ਼ਨ ਲਈ ਜਾਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਭਾਵੁਕ ਪੋਸਟਾਂ ਪਾਈਆਂ ਸਨ। ਨਵਜੋਤ ਕੌਰ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਸਿੱਧੂ ਨੂੰ ਸਬਕ ਸਿਖਾਉਣ ਲਈ ਰੱਬ ਤੋਂ ਮੌਤ ਮੰਗੀ ਸੀ। ਉਨ੍ਹਾਂ ਦੇ ਪਤੀ ਦੇ ਪੰਜਾਬ ਨਾਲ ਪਿਆਰ ਨੇ ਉਨ੍ਹਾਂ ਕਿਸੇ ਵੀ ਲਗਾਅ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕਿਸਾਨਾਂ ‘ਤੇ ਕੁਦਰਤ ਦੀ ਮਾਰ, ਖੇਤਾਂ ‘ਚ ਵਿਛੀ ਬਰਫ਼ ਦੀ ‘ਚਿੱਟੀ ਚਾਦਰ’, ਪਸ਼ੂਆਂ ਲਈ ਚਾਰਾ ਤੱਕ ਨਹੀਂ ਬਚਿਆ
ਉਨ੍ਹਾਂ ਅੱਗੇ ਲਿਖਇਆ ਸੀ ਕਿ ‘ਤੁਹਾਡਾ ਇੰਤਜ਼ਾਰ ਸੀ, ਤੁਹਾਨੂੰ ਵਾਰ-ਵਾਰ ਨਿਆਂ ਤੋਂ ਵਾਂਝੇ ਹੁੰਦੇ ਦੇਖਿਆ। ਪਰ ਸੱਚ ਇੰਨਾ ਸ਼ਕਤੀਸ਼ਾਲੀ ਹੈ ਕਿ ਇਹ ਤੁਹਾਨੂੰ ਵਾਰ-ਵਾਰ ਪਰਖਦਾ ਹੈ। ਮੈਨੂੰ ਅਫ਼ਸੋਸ ਹੈ, ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ, ਕਿਉਂਕਿ ਇਹ ਕੈਂਸਰ ਦੀ ਦੂਜੀ ਖਤਰਨਾਕ ਸਟੇਜ ਹੈ। ਅੱਜ ਮੈਂ ਸਰਜਰੀ ਲਈ ਜਾ ਰਹੀ ਹਾਂ।
ਵੀਡੀਓ ਲਈ ਕਲਿੱਕ ਕਰੋ -: