ਬਿਜਲੀ ਦੇ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਖੁਦ ਦੇ ਘਰ ਦਾ ਬਿਜਲੀ ਬਿੱਲ ਬਕਾਇਆ ਹੈ। ਉਨ੍ਹਾਂ ਦਾ 8 ਲੱਖ ਤੋਂ ਵੱਧ ਦਾ ਬਿਜਲੀ ਬਿੱਲ ਪੈਂਡਿੰਗ ਹੈ।
ਮਿਲੀ ਜਾਣਕਾਰੀ ਮੁਤਾਬਕ 24 ਮਾਰਚ 2021 ਨੂੰ ਸਿੱਧੂ ਨੇ 10 ਲੱਖ ਦਾ ਬਿਜਲੀ ਬਿੱਲ ਭਰਿਆ ਸੀ ਤੇ 2 ਜੁਲਾਈ 2021 ਤੱਕ ਸਿੱਧੂ ਵੱਲ 8 ਲੱਖ 75 ਹਜ਼ਾਰ 40 ਰੁਪਏ ਦਾ ਬਕਾਇਆ ਸੀ। ਅੱਜ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਟਵੀਟ ਕਰਕੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਇਕ ਤੋਂ ਬਾਅਦ ਇਕ ਕਰਕੇ 9 ਟਵੀਟ ਕੀੇਤੇ।
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਸੰਕਟ ਦੇ ਮੱਦੇਨਜ਼ਰ ਸਰਕਾਰ ਨੇ ਅੱਜ ਤੋਂ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਸ ਵਿੱਚ ਦਫ਼ਤਰ ਦਾ ਸਮਾਂ ਬਦਲਿਆ ਗਿਆ ਹੈ। ਦਫਤਰਾਂ ਵਿਚ ਏ.ਸੀ ਚਲਾਉਣ ਦੀ ਮਨਾਹੀ ਹੈ। ਇਸਦੇ ਨਾਲ, ਉਦਯੋਗ ਨੂੰ ਵੀ ਕੱਟਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਬਿਜਲੀ ਸੰਕਟ ਤੋਂ ਛੁਟਕਾਰਾ ਪਾਉਣ ਲਈ ਅਜਿਹੇ ਕਦਮ ਚੁੱਕਣ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਸਮੇਂ ਸਿਰ ਸਹੀ ਕਦਮ ਚੁੱਕੇ ਹੁੰਦੇ ਤਾਂ ਉਨ੍ਹਾਂ ਨੂੰ ਦਫ਼ਤਰ ਦਾ ਸਮਾਂ ਬਦਲਣ ਅਤੇ ਕੱਟਣ ਦੀ ਜ਼ਰੂਰਤ ਨਹੀਂ ਪੈਂਦੀ, ਪਰ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾ ਸਕਦੀ ਸੀ।
ਇੱਕ ਹੋਰ ਟਵੀਟ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਪ੍ਰਤੀ ਯੂਨਿਟ ਖਪਤ ਸਭ ਤੋਂ ਘੱਟ ਆਮਦਨੀ ਮਿਲਦੀ ਹੈ। ਇਹ ਬਿਜਲੀ ਖਰੀਦ ਅਤੇ ਸਪਲਾਈ ਪ੍ਰਣਾਲੀ ਵਿਚ ਹੋਈ ਗਲਤ ਵਿਵਸਥਾ ਦੇ ਕਾਰਨ ਹੈ। ਪਾਵਰਕਾਮ ‘ਤੇ ਪ੍ਰਤੀ ਯੂਨਿਟ 0.18 ਰੁਪਏ ਦੀ ਸਪਲਾਈ ‘ਤੇ ਵਾਧੂ ਖਰਚਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਇਲਾਵਾ 9000 ਕਰੋੜ ਰੁਪਏ ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਈਰਾਨੀ ਗੈਂਗ ਦਾ ਖ਼ਤਰਾ, ਪੁਲਿਸ ਕਮਿਸ਼ਨਰ ਨੇ ਜਾਰੀ ਕੀਤੀਆਂ ਤਸਵੀਰਾਂ, ਕਿਹਾ ਲੋਕ ਰਹਿਣ ਸਾਵਧਾਨ