ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਵੱਖ-ਵੱਖ ਉਪਰਾਲੇ ਕਰ ਰਹੀ ਹੈ। ਇਸੇ ਅਧੀਨ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੱਕ ‘ਗਿਆਨ ਦਾ ਚਾਨਣ’ ਪਹੁੰਚਾਉਣ ਲਈ ਸੰਗਰੂਰ ਜ਼ਿਲ੍ਹੇ ਵਿੱਚ ਜਿਸ ਅਧੀਨ ‘ਗਿਆਨ ਕਿਰਨਾਂ ਦੀ ਛੋਹ’ ਪ੍ਰੋਗਰਾਮ ਵਿੱਢਿਆ ਗਿਆ। ਇਹ ਉਪਰਾਲਾ ਸੰਗਰੂਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਪਹੁੰਚਾਈ ਜਾਏਗੀ।
ਇਸ ਮੁਹਿੰਮ ਵਿੱਚ ਖਾਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਬੱਸ ਨੂੰ ‘ਸਕੂਲ ਆਨ ਵ੍ਹੀਕਲਜ਼’ ਨਾਂ ਦਿੱਤਾ ਗਿਆ। ਇਸ ਬੱਸ ਵਿੱਚ ਇੱਕ ਵੇਲੇ 30 ਬੱਚੇ ਬੈਠ ਸਕਦੇ ਹਨ। ਇਸ ਦੇ ਨਾਲ ਹੀ ਬੱਸ ਵਿੱਚ ਰੰਗਾਂ ਵਾਲੀਆਂ ਕਿਤਾਬਾਂ, ਖਿਡੌਣੇ ਤੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਵਾਲੇ ਚਾਰਟ ਲਾਏ ਗਏ ਹਨ। ਬੱਚਿਆਂ ‘ਚ ਪੜ੍ਹਣ ਦੀ ਆਦਤ ਪਾਉਣ ਦੇ ਉਦੇਸ਼ ਨਾਲ ਬੱਸ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲਿਆਂ ਦੇ ਬੱਚਿਆਂ ਨੂੰ ਸਿੱਖਿਆਂ ਰਾਹੀਂ ਸਨਮਾਨਜਨਕ ਕੰਮਾਂ ਲਈ ਉਤਸ਼ਾਹਿਤ ਕਰਨਾ ਹੈ। ਬੱਸ ਵਿੱਚ ਦੋ ਸਕੂਲ ਟੀਚਰ ਤੇ ਦੋ ਆਂਗਣਵਾੜੀ ਵਰਕਰਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਅੰਦਰ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।
ਇਹ ਵੀ ਪੜ੍ਹੋ : ‘ਹਰਿਆਣਾ ਨੇ ਪੰਜਾਬੀ ਲਾਲੇ ਨੂੰ ਕਿਉਂ ਬਣਾਇਆ CM’- ਸਿਮਰਨਜੀਤ ਮਾਨ ਦਾ ਇੱਕ ਹੋਰ ਵਿਵਾਦਿਤ ਬਿਆਨ
ਸੰਗਰੂਰ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਵਿੱਦਿੱਅਕ ਟੂਰ ਲਈ ਬੱਚਿਆਂ ਨੂੰ ਰਵਾਨਾ ਕੀਤਾ। ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਘਰਾਂ ਦੇ ਨੇੜੇ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਮੁਹਿੰਮ ਰਾਹੀਂ ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ-ਨਾਲ ਆਪਣੇ ਆਪਣੇ ਹੁਨਰ ਨਾਲ ਸਮਾਜ ਦੀ ਸੇਵਾ ਕਰਨ ਲਈ ਵੀ ਪ੍ਰੇਰਿਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -: