Nine Corona Cases found from : ਕੋਰੋਨਾ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਹੈ। ਵੱਖ-ਵੱਖ ਜ਼ਿਲਿਆਂ ਤੋਂ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅੱਜ ਫਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਦੇ ਤਿੰਨ ਅਤੇ ਪਠਾਨਕੋਟ ਤੋਂ 6 ਨਵੇਂ ਮਾਮਲ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਜ਼ਿਲੇ ਵਿਚ 2 ਹੋਰ ਪੁਲਿਸ ਮੁਲਾਜ਼ਮਾਂ ਸਣੇ ਤਿੰਨ ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ਇਹ ਪੁਲਿਸ ਮੁਲਾਜ਼ਮ ਪਟਿਆਲਾ ਜ਼ਿਲਾ ਪੁਲਿਸ ਵਿੱਚ ਤਾਇਨਾਤ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ 26 ਸਾਲਾ ਪੁਲਿਸ ਮੁਲਾਜ਼ਮ ਪਿੰਡ ਸਜਰਾਣਾ ਨਾਲ ਸਬੰਧਤ ਹੈ ਅਤੇ ਉਹ ਪਟਿਆਲਾ ਵਿਖੇ ਜ਼ਿਲ੍ਹਾ ਪੁਲਿਸ ਲਈ ਕੰਮ ਕਰਦਾ ਹੈ ।
ਦੂਸਰਾ ਕੋਰੋਨਾ ਵਾਇਰਸ ਪਾਜ਼ੀਟਿਵ 26 ਸਾਲਾ ਪੁਲਸ ਮੁਲਾਜ਼ਮ ਦੀ ਟਰੈਵਲਿੰਗ ਹਿਸਟਰੀ ਪਟਿਆਲਾ ਨਾਲ ਸਬੰਧਤ ਹੈ ਅਤੇ ਉਹ ਢੋਰਾ ਮਹਿਰਾਜਪੁਰ ਨਿਵਾਸੀ ਹੈ ਇਸ ਤੋਂ ਇਲਾਵਾ ਇਕ 40 ਸਾਲਾ ਨਵੀਂ ਅਬਾਦੀ ਅਬੋਹਰ ਦੇ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਪਟਿਆਲਾ ਵਿਖੇ ਤਾਇਨਾਤ ਨੌਜਵਾਨ ਨੂੰ ਪਟਿਆਲਾ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ ਜਦਕਿ ਦੂਸਰੇ ਦੋਹਾਂ ਵਿਅਕਤੀਆਂ ਨੂੰ ਜਲਾਲਾਬਾਦ ਵਿਖੇ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕਰਕੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ ।
ਉਥੇ ਹੀ ਪਠਾਨਕੋਟ ਤੋਂ ਵੀ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 263 ਹੋ ਗਈ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਹਮਣੇ ਆਏ ਮਾਮਲਿਆਂ ਵਿਚੋਂ ਫਰੈਂਡਜ਼ ਕਾਲੋਨੀ ਤੋਂ ਇਕ 13 ਸਾਲਾ ਬੱਚਾ, ਇਕ 36 ਸਾਲਾ ਔਰਤ ਅਤੇ 59 ਸਾਲਾ ਵਿਅਕਤੀ, ਨਿਊ ਸ਼ਾਸਤਰੀ ਨਗਰ ਤੋਂ 30 ਸਾਲਾ ਔਰਤ ਅਤੇ ਇਕ 35 ਸਾਲਾ ਵਿਅਕਤੀ ਅਤੇ ਪਰਮਾਨੰਦ ਤੋਂ ਇਕ 32 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਹੁਣ ਤੱਕ 218 ਲੋਕਾਂ ਨੂੰ ਹਸਪਤਾਲੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ ਸਮੇਂ ਜ਼ਿਲੇ ਵਿਚ ਕੋਰੋਨਾ ਦੇ ਕੁਲ ਐਕਟਿਵ ਮਾਮਲੇ 36 ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।