ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਉਦਯੋਗਿਕ ਬਿਜਲੀ ਸਬਸਿਡੀ ਜਾਰੀ ਰਹੇਗੀ। ਇਸ ਦੇ ਲਈ ਪੰਜਾਬ ਦੇ ਬਜਟ ਵਿੱਚ 2503 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਸੇਵਾ ਕੇਂਦਰ ਹੁਣ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਸੇਵਾ ਕੇਂਦਰ ਵਿੱਚ 100 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਸੇਵਾ ਕੇਂਦਰ ਵਿੱਚ 425 ਤਰ੍ਹਾਂ ਦੀਆਂ ਸੇਵਾਵਾਂ ਮਿਲਣਗੀਆਂ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਅੰਦਾਜ਼ਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਵਿੱਚ ਗੱਡੀਆਂ ਦੀ ਖਰੀਦ-ਵੇਚ ਵਧੇਗੀ। ਇਸ ਸਾਲ ਸਰਕਾਰ ਨੂੰ ਗੱਡੀਆਂ ਦੀ ਖਰੀਦ ਤੋਂ 2575 ਕਰੋੜ ਰੁਪਏ ਦਾ ਟੈਕਸ ਮਿਲਣ ਦਾ ਅੰਦਾਜ਼ਾ ਹੈ। ਪਿਛਲੇ ਵਿੱਤੀ ਸਾਲ ‘ਚ 2155.11 ਕਰੋੜ ਆਈ। ਪੰਜਾਬ ਵਿੱਚ ਸੂਬੇ ਵਿੱਚ 52 ਲੱਖ ਬੂਟੇ ਲਗਾਏ ਜਾਣਗੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਨੁਮਾਨ ਹੈ ਕਿ 2022-23 ਵਿੱਚ ਵੈਟ ਦੀ ਵਸੂਲੀ ਘੱਟ ਹੋਵੇਗੀ। ਪਿਛਲੇ ਵਿੱਤੀ ਸਾਲ ‘ਚ ਵੈਟ ਕੁਲੈਕਸ਼ਨ 7000 ਕਰੋੜ ਸੀ, ਜੋ ਘੱਟ ਕੇ 6250 ‘ਤੇ ਆ ਜਾਵੇਗਾ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਅਨੁਮਾਨ ਹੈ ਕਿ 2022-23 ਵਿੱਚ ਪੰਜਾਬ ਸਰਕਾਰ ਨੂੰ 20,550 ਕਰੋੜ ਰੁਪਏ ਦਾ ਜੀ.ਐਸ.ਟੀ. ਆਏਗਾ, ਪਿਛਲੇ ਵਿੱਤੀ ਸਾਲ ਵਿੱਚ ਇਹ 16200 ਕਰੋੜ ਸੀ। ਪਿਛਲੇ ਵਿੱਤੀ ਸਾਲ ਵਿੱਚ ਜੀਐਸਟੀ ਅਨੁਮਾਨਾਂ ਨਾਲੋਂ 200 ਕਰੋੜ ਰੁਪਏ ਵੱਧ ਪ੍ਰਾਪਤ ਹੋਇਆ।
ਪੰਜਾਬ ਸਰਕਾਰ ਨੇ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ। ਵਿੱਤ ਮੰਤਰੀ ਨੇ ਪਹਿਲਾਂ ਹੀ ਲਗਾਏ ਗਏ ਟੈਕਸ ਦੀ ਉਗਰਾਹੀ ਕਰਨ ਤੇ ਟੈਕਸ ਚੋਰੀ ‘ਤੇ ਧਿਆਨ ਦੇਣ ਦਾ ਐਲਾਨ ਕੀਤਾ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਵੀਂ ਆਬਕਾਰੀ ਨੀਤੀ ਤੋਂ 9648 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ।
ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪੰਜਾਬ ਦੇ ਬਜਟ ਵਿੱਚ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 300 ਯੂਨਿਟ ਮੁਫਤ ਬਿਜਲੀ ਸਕੀਮ ਨੂੰ ਹਰੀ ਝੰਡੀ ਦੇ ਕੇ ਅਤੇ ਇਸ ਲਈ ਬਜਟ ਦਾ ਪ੍ਰਬੰਧ ਕਰਕੇ ਵੀ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਾਲ ਪੰਜਾਬ ਸਰਕਾਰ ਬਿਨਾਂ ਕੋਈ ਟੈਕਸ ਲਗਾਏ ਮਾਲੀਏ ਵਿੱਚ 95378 ਕਰੋੜ ਰੁਪਏ ਦਾ ਵਾਧਾ ਕਰੇਗੀ। ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਮਾਲੀਏ ਵਿੱਚ ਵਾਧਾ 17.8% ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: