ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ 13ਵਾਂ ਦਿਨ ਹੈ। ਦੋਵੇਂ ਦੇਸ਼ਾਂ ਵਿਚਾਲੇ ਤੀਜੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਇਸੇ ਵਿਚਾਲੇ ਭਾਰਤ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵਿੱਚ ਕਿਹਾ ਕਿ ਰੂਸ ਤੇ ਯੂਕਰੇਨ ਦੋਵਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪੂਰਬੀ ਯੂਕਰੇਨ ਦੇ ਸ਼ਹਿਰ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਸੁਰੱਖਿਅਤ ਲਾਂਘਾ ਨਹੀਂ ਬਣ ਸਕਿਆ ਹੈ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਨਕ ਪ੍ਰਤੀਨਿਧੀ ਤੇ ਰਾਜਦੂਤ ਟੀ ਐੱਸ. ਤਿਰੁਮੂਰਤੀ ਨੇ ਸੁਰੱਖਿਆ ਪ੍ਰੀਸ਼ਦ ਵਿੱਚ ਕਿਹਾ ਕਿ ਭਾਰਤ ਹਰ ਤਰ੍ਹਾਂ ਦੀ ਦੁਸ਼ਮਣੀ ਖਤਮ ਕਰਨ ਦੇ ਲਗਾਤਾਰ ਪੱਖ ਵਿੱਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਸਾਰੇ ਬੇਕਸੂਰ ਨਾਗਰਿਕਾਂ, ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਕੱਢਣ ਲਈ ਸੁਰੱਖਿਅਤ ਤੇ ਬਿਨਾਂ ਰੁਕਾਵਟ ਦੇ ਰਸਤੇ ਦੀ ਮੰਗ ਕੀਤੀ ਹੈ। ਤ੍ਰਿਮੂਰਤੀ ਨੇ ਕਿਹਾ ਕਿ ਅਸੀਂ ਬਹੁਤ ਚਿੰਤਤ ਹਾਂ ਕਿ ਦੋਵੇਂ ਧਿਰਾਂ ਨੂੰ ਅਪੀਲ ਦੇ ਬਾਵਜੂਦ ਸੂਮੀ ਵਿੱਚ ਫਸੇ ਸਾਡੇ ਵਿਦਿਆਰਥੀਆਂ ਲਈ ਸੁਰੱਖਿਅਤ ਲਾਂਘਾ ਨਹੀਂ ਬਣ ਸਕਿਆ।
ਉਨ੍ਹਾਂ ਕਿਹਾ ਕਿ ਭਾਰਤ ਹੁਣ ਤੱਕ ਜੰਗ ਪੀੜਤ ਯੂਕਰੇਨ ਤੋਂ ਆਪਣੇ 20 ਹਜ਼ਾਰ ਤੋਂ ਵੱਧ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਵਿੱਚ ਸਫ਼ਲ ਰਿਹਾ ਹੈ। ਹੋਰਨਾਂ ਦੇਸ਼ਾਂ ਦੇ ਉਨ੍ਹਾਂ ਲੋਕਾਂ ਦੀ ਵੀ ਉਨ੍ਹਾਂ ਦੇ ਦੇਸ਼ ਪਹੁੰਚਣ ਵਿੱਚ ਮਦਦ ਕੀਤੀ ਹੈ, ਜਿਨ੍ਹਾਂ ਨੇ ਇਸ ਸਬੰਧੀ ਸਾਡੇ ਨਾਲ ਸੰਪਰਕ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਰੂਸ ਨੇ ਨਾਗਰਿਆਂ ਨੂੰ ਕੱਢਣ ਲਈ ਸੋਮਵਾਰ ਸਵੇਰ ਤੋਂ ਸੀਜ਼ਫਾਇਰ ਨਾਲ ਕਈ ਇਲਾਕਿਆਂ ਵਿੱਚ ਲਾਂਘੇ ਖੋਲ੍ਹਣ ਦਾ ਐਲਾਨ ਕੀਤਾ ਸੀ, ਹਾਲਾਂਕਿ ਇਨ੍ਹਾਂ ਲਾਂਘਿਆਂ ਤੋਂ ਜ਼ਿਆਦਾਤਰ ਰੂਸ ਤੇ ਉਸ ਦੇ ਸਹਿਯੋਗੀ ਦੇਸ਼ ਬੇਲਾਰੂਸ ਵੱਲ ਜਾ ਰਹੇ ਹਨ। ਇਹ ਸਪੱਸ਼ਟ ਨਹੀਂ ਹੈ ਕਿ ਕੀ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ। ਲਾਂਘਿਆਂ ਦੇ ਨਵੇਂ ਐਲਾਨ ਤੋਂ ਬਾਅਦ ਵੀ ਰੂਸੀ ਫੌਜ ਨੇ ਕੁਝ ਯੂਕਰੇਨੀ ਸ਼ਹਿਰਾਂ ‘ਤੇ ਰਾਕੇਟ ਹਮਲਾ ਜਾਰੀ ਰਖਿਆ। ਰੂਸ ਦੀ ਲਗਾਤਾਰ ਗੋਲੀਬਾਰੀ ਵਿਚਾਲੇ ਹਜ਼ਾਰਾਂ ਯੂਕਰੇਨੀ ਨਾਗਰਿਕ ਉਥੋਂ ਸੁਰੱਖਿਅਤ ਨਿਕਲਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।