ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਨੈਗੇਟਿਵ ਕੋਵਿਡ ਟੈਸਟ ਦੇ ਨਤੀਜੇ ਦਿਖਾਉਣ ਦੀ ਲੋੜ ਨਹੀਂ ਹੈ।
ਵੀਰਵਾਰ ਨੂੰ ਸਰਹੱਦ ਦੇ ਦੋਵੇਂ ਪਾਸੇ ਸੈਰ-ਸਪਾਟਾ ਅਤੇ ਵਪਾਰਕ ਸਮੂਹਾਂ ਵੱਲੋਂ ਇਸ ਰਾਹਤ ਦਾ ਸਵਾਗਤ ਕੀਤਾ ਗਿਆ। ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਕਿਹਾ ਕਿ ਹੁਣ 1 ਅਪ੍ਰੈਲ ਤੋਂ ਟੈਸਟਾਂ ਦੀ ਲੋੜ ਨਹੀਂ ਪਵੇਗੀ।
ਇਸ ਵੇਲੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਐਂਟੀਜੇਨ ਟੈਸਟ ਦੇ ਨੈਗੇਟਿਵ ਨਤੀਜੇ ਪੇਸ਼ ਕਰਨੇ ਪੈਂਦੇ ਹਨ। ਫਰਵਰੀ ਵਿੱ ਇਹ ਐਂਟੀਜੇਨ ਟੈਸਟ ਇੱਕ ਤਾਂ ਕਾਫੀ ਮਹਿੰਗੇ ਕਰ ਦਿੱਤੇ ਗਏ ਹਨ ਤੇ ਦੂਜਾ ਇਸ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬ੍ਰਿਟਿਸ਼ ਕੋਲੰਬੀਆ ਦੀ ਸਰਹੱਦ ਦੇ ਨੇੜੇ ਵਾਸ਼ਿੰਗਟਨ ਰਾਜ ਵਿੱਚ ਬੇਲਿੰਘਮ ਖੇਤਰੀ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਗਾਈ ਓਚੀਓਗ੍ਰੋਸੋ ਨੇ ਕਿਹਾ ਕਿ ਟੈਸਟਾਂ ਕਰਕੇ ਕੈਨੇਡੀਅਨ ਲੋਕ ਅਮਰੀਕਾਂ ਵਿੱਚ ਛੁੱਟੀਆਂ ਤੇ ਇੱਕ ਦਿਨ ਦੀ ਖਰੀਦਦਾਰੀ ਲਈ ਯਾਤਰਾ ਕਰਨ ਤੋਂ ਵੀ ਗੁਰੇਜ਼ ਕਰਦੇ ਸਨ।
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਕੈਨੇਡੀਅਨ ਯਾਤਰੀਆਂ ਦੀ ਘਾਟ ਕਰਕੇ ਕੁਝ ਸਥਾਨਕ ਪ੍ਰਚੂਨ ਕਾਰੋਬਾਰਾਂ ਵਿੱਚ ਕਾਰੋਬਾਰ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।