ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਕਰਕੇ ਜਿਥੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂ ਉਨ੍ਹਾਂ ਤੋਂ ਨਾਰਾਜ਼ ਚੱਲ ਰਹੇ ਹਨ, ਉਥੇ ਹੀ ਕਿਸਾਨ ਵੀ ਉਨ੍ਹਾਂ ਤੋਂ ਨਾਖੁਸ਼ ਹਨ। ਨਵਜੋਤ ਸਿੱਧੂ ਆਏ ਦਿਨ ਕਿਸੇ ਨਾ ਕਿਸੇ ਮੁੱਦੇ ‘ਤੇ ਬੋਲਦੇ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਨੇ ਕਦੇ ਵੀ ਕਿਸਾਨੀ ਦੇ ਕਿਸੇ ਵੀ ਭਖਦੇ ਮਾਮਲੇ ਨੂੰ ਨਹੀਂ ਚੁੱਕਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਡੀਏਪੀ ਖਾਦ ਦੀ ਵੱਡੀ ਕਿੱਲਤ ਹੈ, ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨੇ ਫਸਲ ਤਬਾਹ ਕਰ ਦਿੱਤੀ ਤੇ 10 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਮਾਝੇ ਵਿੱਚ ਮੀਂਹ ਨੇ ਫਸਲਾਂ ਖਰਾਬ ਕਰ ਦਿੱਤੀਆਂ ਹਨ ਪਰ ਸਿੱਧੂ ਵੱਲੋਂ ਇਨ੍ਹਾਂ ਮੁੱਦਿਆਂ ਸਬੰਧੀ ਇੱਕ ਵੀ ਟਵੀਟ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਦੱਸ ਦੇਈਏ ਕਿ ਸੂਬਾ ਪ੍ਰਧਾਨ ਸਿੱਧੂ ਆਪਣੇ ਧਮਾਕੇਦਾਰ ਟਵੀਟਾਂ ਤੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੌਜੂਦਾ ਸਰਕਾਰ ਖਿਲਾਫ ਹਮਲੇ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਘਮਾਸਾਨ, ਅੱਧਾ ਦਰਜਨ MLA ਛੱਡਣਗੇ ਪਾਰਟੀ
ਭਾਵੇਂ ਉਹ ਮੂੰਹ ਤੋਂ ਕਿੰਨੀ ਵਾਰ ਵੀ ਕਹਿਣ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਉਨ੍ਹਾਂ ਨੇ ਸੂਬਾ ਪ੍ਰਧਾਨ ਬਣਨ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਕਿਸੇ ਵੀ ਮੁੱਦੇ ਨੂੰ ਨਹੀਂ ਉਠਾਇਆ, ਨਾ ਹੀ ਉਹ ਆਮ ਲੋਕਾਂ ਦੇ ਮਸਲੇ ਹੱਲ ਕਰਨ ਜਾਂ ਫਿਰ ਪਾਰਟੀ ਲਈ ਕੁਝ ਕਰ ਰਹੇ ਹਨ।