ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ, ਜਿਸ ਲਈ ਗੋਆ ਦੇ ਸੈਰ-ਸਪਾਟਾ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਗੋਆ ਦੇ ਸੈਰ-ਸਪਾਟਾ ਵਿਭਾਗ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਇਹ ਨੋਟਿਸ ਮੋਰਜਿਮ ‘ਚ ਆਪਣੇ ਵਿਲਾ ਨੂੰ ‘ਹੋਮਸਟੇ’ ਵਜੋਂ ਬਿਨਾਂ ਰਜਿਸਟ੍ਰੇਸ਼ਨ ਦੇ ਚਲਾਉਣ ਲਈ ਜਾਰੀ ਕੀਤਾ ਹੈ ਅਤੇ ਇਸ ਪੂਰੇ ਮਾਮਲੇ ਦੀ ਸੁਣਵਾਈ 8 ਦਸੰਬਰ ਨੂੰ ਹੋਵੇਗੀ, ਜਿਸ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਹੈ।
ਗੋਆ ਟੂਰਿਜ਼ਮ ਬਿਜ਼ਨਸ ਐਕਟ 1982 ਦੇ ਤਹਿਤ ਰਾਜ ਵਿੱਚ ‘ਹੋਮਸਟੇ’ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਚਲਾਇਆ ਜਾ ਸਕਦਾ ਹੈ। 18 ਨਵੰਬਰ ਨੂੰ ਉੱਤਰੀ ਗੋਆ ਦੇ ਮੋਰਜਿਮ ਵਿੱਚ ਕ੍ਰਿਕੇਟਰ ਦੀ ਮਲਕੀਅਤ ਵਾਲੇ ਵਿਲਾ ‘ਕਾਸਾ ਸਿੰਘ’ ਦੇ ਪਤੇ ‘ਤੇ ਜਾਰੀ ਨੋਟਿਸ ਵਿੱਚ ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਕਾਲੇ ਨੇ ਸਾਬਕਾ ਆਲਰਾਊਂਡਰ ਨੂੰ ਆਪਣੇ ਸਾਹਮਣੇ ਪੇਸ਼ ਹੋਣ ਲਈ ਕਿਹਾ। 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਸੁਣਵਾਈ ਦੇ ਨਿਰਦੇਸ਼ ਦਿੱਤੇ।
ਨੋਟਿਸ ‘ਚ 40 ਸਾਲਾ ਕ੍ਰਿਕਟਰ ਤੋਂ ਪੁੱਛਿਆ ਗਿਆ ਹੈ ਕਿ ਸੈਰ-ਸਪਾਟਾ ਵਪਾਰ ਕਾਨੂੰਨ ਦੇ ਤਹਿਤ ਜਾਇਦਾਦ ਨੂੰ ਰਜਿਸਟਰ ਨਾ ਕਰਨ ‘ਤੇ ਉਸ ਖਿਲਾਫ ਦੰਡਕਾਰੀ ਕਾਰਵਾਈ (ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ) ਕਿਉਂ ਨਾ ਸ਼ੁਰੂ ਕੀਤੀ ਜਾਵੇ। ਨੋਟਿਸ ਵਿੱਚ ਕਿਹਾ ਗਿਆ ਹੈ, “ਇਹ ਅੰਡਰਸਾਈਨਡ ਦੇ ਨੋਟਿਸ ਵਿੱਚ ਆਇਆ ਹੈ ਕਿ ਵਰਚੇਵਾੜਾ, ਮੋਰਜਿਮ, ਪਰਨੇਮ, ਗੋਆ ਵਿੱਚ ਸਥਿਤ ਤੁਹਾਡੇ ਰਿਹਾਇਸ਼ੀ ਅਹਾਤੇ ਕਥਿਤ ਤੌਰ ‘ਤੇ ਹੋਮਸਟੇ ਵਜੋਂ ਕੰਮ ਕਰ ਰਹੇ ਹਨ ਅਤੇ ‘ਏਅਰਬੀਐੱਨਬੀ’ ਵਰਗੇ ਆਨਲਾਈਨ ਪਲੇਟਫਾਰਮਾਂ ‘ਤੇ ਬੁਕਿੰਗ ਲਈ ਉਪਲਬਧ ਹਨ।”
ਇਹ ਵੀ ਪੜ੍ਹੋ : ਇੰਡਨੋਸ਼ੀਆ ‘ਚ ਭੂਚਾਲ ਨਾਲ ਮੌਤਾਂ 268 ਤੋਂ ਪਾਰ, 13,000 ਲੋਕ ਬੇਘਰ, ਤਸਵੀਰਾਂ ‘ਚ ਤਬਾਹੀ ਦਾ ਮੰਜ਼ਰ
ਸਟੇਟ ਟੂਰਿਜ਼ਮ ਡਾਇਰੈਕਟਰ ਨਿਖਿਲ ਦੇਸਾਈ ਨੇ ਦੱਸਿਆ ਕਿ ਅਜਿਹੇ ਕਦਮ ਉਨ੍ਹਾਂ ਲੋਕਾਂ ਵਿਰੁੱਧ ਮੁਹਿੰਮ ਵਾਂਗ ਹਨ ਜੋ ਰਾਜ ਦੇ ਸੈਰ-ਸਪਾਟਾ ਵਿਭਾਗ ਕੋਲ ਰਜਿਸਟਰ ਕੀਤੇ ਬਿਨਾਂ ਕਿਰਾਏ ‘ਤੇ ਆਪਣੀਆਂ ਜਾਇਦਾਦਾਂ ਤੋਂ ਕਿਰਾਏ ਲੈ ਰਹੇ ਹਨ। ਉਨ੍ਹਾਂ ਕਿਹਾ, “ਰਾਜ ਟੂਰਿਜ਼ਮ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ 400 ਲੋਕਾਂ ਨੂੰ ਅਜਿਹੇ ਨੋਟਿਸ ਭੇਜੇ ਗਏ ਹਨ। ਪਰ ਸਾਡੇ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਵੀ ਲੋਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਪਰ ਅਜਿਹੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: