ਜਲੰਧਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਕਮੀ ਵੇਖਣ ਨੂੰ ਮਲ ਰਹੀ ਹੈ। ਪਰ ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅੱਜ ਜਮਸ਼ੇਰ ਖਾਸ ਇਲਾਕੇ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਵਿਦਿਆਰਥਣ ਦੀ ਕੋਰੋਨਾ ਰਿਪੋਰਟ ਪਾਜ਼ਟਿਵ ਪਾਈ ਗਈ ਹੈ। ਇੱਕ ਸਕੂਲੀ ਵਿਦਿਆਰਥਣ ਸਮੇਤ ਕੁੱਲ 3 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਦੱਸਣਯੋਗ ਹੈ ਕਿ ਸਕੂਲਾਂ ‘ਤੇ ਮੰਡਰਾਉਂਦੇ ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਵਿਡ ਟੀਕੇ ਤੋਂ ਬਿਨਾ ਹੁਣ ਸਕੂਲ ਵਿੱਚ ਅਧਿਆਪਕਾਂ ਨੂੰ ਐਂਟਰੀ ਨਹੀਂ ਮਿਲੇਗੀ।
ਇਸ ਤੋਂ ਇਲਾਵਾ, ਕੋਈ ਵੀ ਅਧਿਆਪਕ ਜਾਂ ਸਕੂਲ ਦਾ ਸਟਾਫ ਉਦੋਂ ਤੱਕ ਕਲਾਸਰੂਮ ਵਿੱਚ ਨਹੀਂ ਜਾਵੇਗਾ ਜਦੋਂ ਤੱਕ ਉਸਨੂੰ ਟੀਕਾ ਨਹੀਂ ਲਗਾਇਆ ਜਾਂਦਾ। ਕੋਰੋਨਾ ਦੀ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ, ਹੁਣ ਸਕੂਲ ਸਟਾਫ ਅਤੇ ਅਧਿਆਪਕਾਂ ਨੂੰ 25 ਅਗਸਤ ਤੱਕ ਕੋਵਿਡ ਟੀਕਾ ਲਗਵਾਉਣਾ ਪਏਗਾ। ਪਹਿਲਾਂ ਇਸ ਦੇ ਲਈ ਸਮਾਂ ਅਗਸਤ ਦੇ ਅੰਤ ਤੱਕ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਬੁੱਢੇ ਨਾਲੇ ਨੂੰ ਬੁੱਢੇ ਦਰਿਆ ‘ਚ ਬਦਲਣ ਦਾ ਕੰਮ ਐਤਵਾਰ ਤੋਂ ਹੋਵੇਗਾ ਸੁਰੂ, ਦਸੰਬਰ 2022 ਤੱਕ ਪ੍ਰਾਜੈਕਟ ਮੁਕੰਮਲ ਹੋਣ ਦਾ ਟੀਚਾ
ਸਕੂਲ ਅਧਿਆਪਕਾਂ ਨੂੰ ਕੋਵਿਡ ਟੀਕਾ ਮੁਹੱਈਆ ਕਰਵਾਉਣ ਲਈ ਕਾਲਾ ਬੱਕਰਾ, ਆਦਮਪੁਰ, ਫਿਲੌਰ, ਕਰਤਾਰਪੁਰ, ਨਕੋਦਰ, ਲੋਹੀਆ ਖਾਸ, ਸ਼ਾਹਕੋਟ ਅਤੇ ਜਲੰਧਰ ਸ਼ਹਿਰੀ ਅਤੇ ਮੁੱਢਲਾ ਸਿਹਤ ਕੇਂਦਰ ਬਿਲਗਾ, ਨੂਰਮਹਿਲ, ਜੰਡਿਆਲਾ, ਬੜਾ ਪੰਡ, ਜਮਸ਼ੇਰ ਖਾਸ ਵਿਖੇ ਕਮਿਊਨਿਟੀ ਹੈਲਥ ਸੈਂਟਰ ਸਥਾਪਤ ਕੀਤੇ ਜਾਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਪੂਰਥਲਾ, ਨਵਾਂਸ਼ਹਿਰ ਤੇ ਲੁਧਿਆਣਾ ਦੇ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੇ ਮਾਮਲੇ ਸਾਹਮਣੇ ਆਏ ਹਨ।