ਤੁਸੀਂ ATM (ਆਟੋਮੇਟਿਡ ਟੇਲਰ ਮਸ਼ੀਨ ਜਾਂ AnyTimeMoney) ‘ਤੇ ਜਾਂਦੇ ਹੋ ਤੇ ਆਪਣੀ ਲੋੜ ਮੁਤਾਬਕ ਰੁਪਏ ਨਿਕਲਵਾ ਕੇ ਲੈ ਆਉਂਦੇ ਹਨ ਪਰ ਜੇ ਕਰ ਤੁਹਾਨੂੰ ਸਿੱਕਿਆਂ ਦੀ ਲੋੜ ਹੁੰਦੀ ਹੈ ਤਾਂ ਤੁਹਾਨੂੰ ਸਿੱਧੇ ਬੈਂਕਾਂ ਨਾਲ ਸੰਪਰਕ ਕਰਨਾ ਹੁੰਦਾ ਹੈ ਜਾਂ ਫਿਰ ਬਾਜ਼ਾਰ ਵਿੱਚ ਉਨ੍ਹਾਂ ਲੋਕਾਂ ਨਾਲ, ਜੋ ਨੋਟਾਂ ਦੇ ਬਦਲੇ ਸਿੱਕੇ ਦੇਣ ਦਾ ਕੰਮ ਕਰਦੇ ਹਨ। ਇਹ ਲੋਕ ਕੁਝ ਪੈਸੇ ਲੈਣ ਤੋਂ ਬਾਅਦ ਨੋਟ ਦੇ ਬਦਲੇ ਸਿੱਕੇ ਦਿੰਦੇ ਹਨ। ਤੁਸੀਂ ਦੇਖੋਗੇ ਕਿ ਇਹ ਲੋਕ 100 ਰੁਪਏ ਦੇ ਨੋਟ ਦੇ ਬਦਲੇ 90 ਰੁਪਏ ਦੇ ਸਿੱਕੇ ਦਿੰਦੇ ਹਨ। ਸਾਫ ਹੈ ਕਿ ਇਹ ਧੰਦਾ 10 ਟਕੇ ‘ਤੇ ਚੱਲਦਾ ਹੈ। ਇਹ ਗੈਰ-ਕਾਨੂੰਨੀ ਧੰਦਾ ਹੈ ਜੋ ਧੜੱਲੇ ਨਾਲ ਚੱਲਦਾ ਹੈ ਤੇ ਬਿਜ਼ਨੈੱਸਮੈਨ ਲੋਕ ਜਿਨ੍ਹਾਂ ਨੂੰ ਇਸ ਦੀ ਲੋੜ ਹੁੰਦੀ ਹੈ ਉਹ ਬੇਝਿਜਕ ਇਸ ਦਾ ਇਸਤੇਮਾਲ ਕਰਦੇ ਹਨ। ਇਸ ਦੇ ਪਿੱਛੇ ਕਾਰਨ ਸਿਰਫ ਇੰਨਾ ਹੈ ਕਿ ਉਨ੍ਹਾਂ ਲੋਕਾਂ ਕੋਲ ਕੋਈ ਚਾਰਾ ਨਹੀਂ ਹੁੰਦਾ।
ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਉਂਕਿ ਆਰਬੀਆਈ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਅਜਿਹੇ ਏਟੀਐੱਮ ਲਾਏ ਜਾਣਗੇ ਜੋ ਕਰੰਸੀ ਨੋਟ ਹੀ ਨਹੀਂ, ਸਗੋਂ ਸਿੱਕੇ ਵੀ ਬਾਹਰ ਕੱਢਣਗੇ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ QR ਆਧਾਰਿਤ ਵੈਂਡਿੰਗ ਮਸ਼ੀਨਾਂ ਦਾ ਇੱਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਜਾਵੇਗਾ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੇਂਦਰੀ ਬੈਂਕ QR ਆਧਾਰਿਤ ਵੈਂਡਿੰਗ ਮਸ਼ੀਨਾਂ ਦਾ ਪਾਇਲਟ ਪ੍ਰੋਜੈਕਟ ਲਿਆਉਣ ਜਾ ਰਿਹਾ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਸਿੱਕਿਆਂ ਦੀ ਉਪਲਬਧਤਾ ਨੂੰ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਪੜਾਅ ‘ਚ ਰਿਜ਼ਰਵ ਬੈਂਕ ਦੇਸ਼ ਦੇ 12 ਸ਼ਹਿਰਾਂ ‘ਚ ਅਜਿਹੇ ਏ.ਟੀ.ਐੱਮ. ਲਗਾਏਗਾ। ਇਹ QR ਕੋਡ ਆਧਾਰਿਤ ATM ਮਸ਼ੀਨਾਂ ਨੂੰ UPI ਰਾਹੀਂ ਵਰਤਿਆ ਜਾ ਸਕਦਾ ਹੈ ਅਤੇ ਨੋਟਾਂ ਦੀ ਬਜਾਏ ਸਿੱਕੇ ਕੱਢੇ ਜਾ ਸਕਦੇ ਹਨ। ਦੱਸ ਦਈਏ ਕਿ ਇਸ ਪਾਇਲਟ ਪ੍ਰਾਜੈਕਟ ਲਈ ਕਿਹੜੇ 12 ਸ਼ਹਿਰਾਂ ਨੂੰ ਚੁਣਿਆ ਗਿਆ ਹੈ, ਇਸ ਦਾ RBI ਵੱਲੋਂ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ‘ਨਹਿਰੂ ਸਰਨੇਮ ਰਖਣ ‘ਚ ਸ਼ਰਮਿੰਦਗੀ ਕਿਉਂ?’, ਸੰਸਦ ‘ਚ ਕਾਂਗਰਸ ‘ਤੇ ਵਰ੍ਹੇ PM ਮੋਦੀ
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕੋਈ ਵੀ ਗਾਹਕ ਆਪਣੀ UPI ਐਪ ਰਾਹੀਂ ਮਸ਼ੀਨ ਦੇ ਉੱਪਰ QR ਕੋਡ ਨੂੰ ਸਕੈਨ ਕਰਕੇ ਇਨ੍ਹਾਂ ਮਸ਼ੀਨਾਂ ਤੋਂ ਸਿੱਕੇ ਕਢਵਾ ਸਕਦਾ ਹੈ। ਗਾਹਕ ਜਿੰਨੀ ਰਕਮ ਕਢਾਉਂਦਾ ਹੈ, ਉਹ ਰਕਮ ਉਸ ਦੇ ਬੈਂਕ ਖਾਤੇ ਵਿੱਚੋਂ ਕੱਟੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: