ਪਿੰਡ ਕਿਰਤੋਵਾਲ ਕਲਾਂ ਦੇ ਬਜ਼ੁਰਗ ਦੀ ਡਿਊਟੀ ਤੋਂ ਘਰ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਆਈ ਹੈ। ਹਾਦਸਾ ਪਿੰਡ ਬੂਹ ਹਵੇਲੀਆਂ ਦੇ ਕੋਲ ਵਾਪਰਿਆ, ਜਿਥੇ ਬਜ਼ੁਰਗ ਦੀ ਸਕੂਟਰੀ ਨੂੰ ਖਾਲੜਾ ਹਾਈਵੇ ‘ਤੇ ਕੈਂਟਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰੀ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਮੌਕੇ ‘ਤੇ ਥਾਣਾ ਹਰੀਕੇ ਤੋਂ ਪੁਲਿਸ ਪਾਰਟੀ ਸਮੇਤ ਆਏ ਡਿਊਟੀ ਅਫਸਰ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਅਗਲੇਰੀ ਕਾਰਵਾਈ ਲਈ ਦੋਵੇਂ ਵਾਹਨ ਕਬਜ਼ੇ ਲਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਕਿਰਤੋਵਾਲ ਕਲਾਂ ਦਾ ਰਹਿਣ ਵਾਲਾ ਰਾਮ ਲੁਭਾਇਆ ਜੋ ਨਹਿਰੀ ਵਿਭਾਗ ‘ਚ ਹਰੀਕੇ ਹੈੱਡ ਵਰਕਸ ਤੇ ਤਾਇਨਾਤ ਸੀ। ਆਪਣੀ ਰਾਤ ਦੀ ਡਿਊਟੀ ਖਤਮ ਕਰ ਕੇ ਵਾਪਸ ਘਰ ਜਾ ਰਿਹਾ ਸੀ ਕਿ ਪਿੰਡ ਬੂਹ ਹਵੇਲੀਆਂ ਪਹੁੰਚਣ ‘ਤੇ ਉਸ ਦੀ ਸਕੂਟਰੀ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਰਾਮ ਲੁਭਾਇਆ ਦੀ ਮੌਕੇ ‘ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਪੱਟੀ ‘ਚ ਵੱਡੀ ਵਾਰਦਾਤ, ਰਿਸ਼ਤੇਦਾਰਾਂ ਦੇ ਪਿੰਡ ਆਏ 2 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਲਈ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੂੰ ਘਟਨਾ ਸਥਾਨ ‘ਤੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਾਹਨ ਕਬਜ਼ੇ ‘ਚ ਲਏ ਹਨ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: