ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੀ ਭਾਰਤ ਵਿੱਚ ਐਂਟਰੀ ਹੋ ਚੁੱਕੀ ਹੈ। ਕੋਰੋਨਾ ਦਾ ਇਹ ਨਵਾਂ ਰੂਪ ਪਿਛਲੇ ਸਾਲ ਮਿਲੇ ‘ਡੈਲਟਾ’ ਤੋਂ ਵੀ ਪੰਜ ਗੁਣਾ ਵੱਧ ਖਤਰਨਾਕ ਹੈ। ‘ਓਮੀਕ੍ਰੋਨ’ ਦੇ ਇਸ ਖਤਰੇ ਵਿਚਾਲੇ ਸਰਕਾਰ ਨੇ ਇਰ ਸਪੱਸ਼ਟ ਕਰ ਦਿੱਤਾ ਹੈ ਕਿ ਅਜੇ ਲੌਕਡਾਊਨ ਲਾਉਣ ਦੀ ਲੋੜ ਨਹੀਂ ਹੈ, ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਾਂਗੇ।
ਦੱਸ ਦੇਈਏ ਕਿ ਦੇਸ਼ ਵਿੱਚ ‘ਓਮੀਕ੍ਰੋਨ’ ਤੋਂ ਸੰਕ੍ਰਮਿਤ ਦੋ ਮਰੀਜ਼ ਕਰਨਾਟਕ ਤੋਂ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਵਿਦੇਸ਼ੀ ਹਨ ਤੇ 11 ਤੇ 20 ਨਵੰਬਰ ਨੂੰ ਬੇਂਗਲੁਰੂ ਆਏ ਸਨ।
ਇਨ੍ਹਾਂ ਮਰੀਜ਼ਾਂ ਦੇ ਮਿਲਣ ਪਿੱਛੋਂ ICMR ਦੇ ਡਾਇਰੈਕਟਰ ਜਨਰਲ ਬਲਵਾਰਮ ਭਾਰਗਵ ਵੱਲੋਂ ਕੋਰੋਨਾ ਦੇ ਇਸ ਨਵੇਂ ਰੂਪ ਨੂੰ ਲੈ ਕੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਬਣਾਈਆਂ ਗਈਆਂ 37 ਲੈਬਾਂ ‘ਚ ਸੰਕ੍ਰਮਿਤ ਮਰੀਜ਼ਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾ ਰਹੀ ਹੈ। ਪਰ ਸਾਨੂੰ ਘਬਰਾਉਣ ਦੀ ਨਹੀਂ, ਸਗੋਂ ਜਾਗਰੂਕ ਰਹਿਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਇਸ ਦੌਰਾਨ ਸਰਕਾਰ ਨੇ ਕੋਰੋਨਾ ਦੇ ਇਸ ਨਵੇਂ ਰੂਪ ਨੂੰ ਲੈ ਕੇ ਕਈ ਹੇਠ ਲਿਖੀਆਂ ਅਹਿਮ ਗੱਲਾਂ ਸਾਹਮਣੇ ਰੱਖੀਆਂ, ਜਿਸ ਵਿੱਚ ਕਿਹਾ ਗਿਆ-
- ‘ਓਮੀਕ੍ਰੋਨ’ ਦੇ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਇਹ ਡੈਲਟਾ ਤੋਂ 5 ਗੁਣਾ ਵੱਧ ਖਤਰਨਾਕ ਹੈ।
- ਹੁਣ ਤੱਕ ‘ਓਮੀਕ੍ਰੋਨ’ ਦੇ 29 ਦੇਸ਼ਾਂ ਵਿੱਚ 373 ਕੇਸ ਮਿਲ ਚੁੱਕੇ ਹਨ। ਹੁਣ ਤੱਕ ਮਿਲੇ ਸਾਰੇ ਮਰੀਜ਼ਾਂ ਵਿੱਚ ਹਲਕੇ ਲੱਛਣ ਪਾਏ ਗਏ ਹਨ।
- ਦੇਸ਼ ਤੇ ਦੁਨੀਆ ਭਰ ਵਿੱਚ ਹੁਣ ਤੱਕ ਅਜਿਹੇ ਸਾਰੇ ਮਾਮਲਿਆਂ ਵਿੱਚ ਗੰਭੀਰ ਲੱਛਣ ਨਹੀਂ ਮਿਲੇ। WHO ਵੱਲੋਂ ਇਸ ‘ਤੇ ਸਟੱਡੀ ਕੀਤੀ ਜਾ ਰਹੀ ਹੈ।
- ਪੂਰੀ ਦੁਨੀਆ ਵਿੱਚ ਅਜੇ ‘ਓਮੀਕ੍ਰੋਨ’ ਦੀ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਬਾਰੇ ਛੇਤੀ ਹੀ ਕਈ ਤੱਥ ਸਾਹਮਣੇ ਆਉਣ ਵਾਲੇ ਹਨ।
- ਵੈਕਸੀਨ ਦੇ ਬੂਸਟਰ ਡੋਜ਼ ਲਈ ਵੀ ਸਟੱਡੀ ਕੀਤਾ ਜਾ ਰਿਹਾ ਹੈ। ਭਵਿੱਖ ਦੀ ਸਥਿਤੀ ਨੂੰ ਵੇਖਦੇ ਹੋਏ ਹੀ ਅਗਲੇ ਫੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ : ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖਬਰੀ, ਫਿਕਸਡ ਡਿਪਾਜ਼ਿਟ ‘ਤੇ ਵਿਆਜ ਦਰਾਂ ‘ਚ ਹੋਇਆ ਵਾਧਾ