ਬਰਗਾੜੀ ਗੋਲੀਕਾਂਡ ਵਿੱਚ ਮੁਅੱਤਲ ਐਸਪੀ ਬਿਕਰਮਜੀਤ ਸਿੰਘ ਦੀ ਬਹਾਲੀ ਨੂੰ ਲੈ ਕੇ ਮੌਜੂਦਾ ਚੰਨੀ ਸਰਕਾਰ ਦੇ ਨਾਲ-ਨਾਲ ਹੁਣ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਘਿਰ ਗਏ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਐਸਪੀ ਬਿਕਰਮਜੀਤ ਸਿੰਘ ਦੀ ਬਹਾਲੀ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਰੰਧਾਵਾ ਨੇ ਦਾਅਵਾ ਕੀਤਾ ਕਿ ਬਿਕਰਮਜੀਤ ਸਿੰਘ ਦੀ ਬਹਾਲੀ ਦੇ ਹੁਕਮ ਸਾਬਕਾ ਮੁੱਖ ਮੰਤਰੀ ਕੈਪਟਨ ਨੇ ਹੀ ਦਿੱਤੇ ਸਨ। ਉਸ ਸਮੇਂ ਗ੍ਰਹਿ ਵਿਭਾਗ ਕੈਪਟਨ ਕੋਲ ਸੀ। ਗ੍ਰਹਿ ਵਿਭਾਗ ਦੇ ਤਤਕਾਲੀ ਵਧੀਕ ਮੁੱਖ ਸਕੱਤਰ ਨੇ ਬਿਕਰਮਜੀਤ ਸਿੰਘ ਦੇ ਹੱਕ ਵਿੱਚ ਨਹੀਂ ਲਿਖਿਆ ਸੀ। ਇਸ ਦੇ ਬਾਵਜੂਦ ਬਿਕਰਮਜੀਤ ਨੂੰ ਸਿਰਫ਼ ਇੱਕ ਇੰਕਰੀਮੈਂਟ ਰੋਕ ਕੇ ਬਹਾਲ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਐਸਪੀ ਬਿਕਰਮਜੀਤ ਸਿੰਘ ਦੀ ਬਹਾਲੀ ਨੂੰ ਲੈ ਕੇ ਮੌਜੂਦਾ ਚੰਨੀ ਸਰਕਾਰ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਵਿੱਚ ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਕਰੀਬ 50 ਦਿਨ ਹੋ ਗਏ ਹਨ। ਅਜਿਹੇ ‘ਚ ਨਵੇਂ ਸੀਐੱਮ ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਨਵੇਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੱਕ ਕੈਪਟਨ ਦੇ ਹੁਕਮਾਂ ਨੂੰ ਕਿਉਂ ਨਹੀਂ ਬਦਲਿਆ?
ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕੈਪਟਨ ਨੇ ਸਿਰਫ ਇਕ ਇੰਕਰੀਮੈਂਟ ਰੋਕ ਕੇ ਪੁਲਿਸ ਅਧਿਕਾਰੀ ਨੂੰ ਬਹਾਲ ਕਰਨ ਦੇ ਹੁਕਮ ਕਰ ਦਿੱਤੇ ਗਏ। ਹਾਲਾਂਕਿ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਉਸ ਦੇ ਹੱਕ ਵਿੱਚ ਕੁਝ ਵੀ ਲਿਖ ਕੇ ਨਹੀਂ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਰੰਧਾਵਾ ਨੇ ਅੱਗੇ ਦੱਸਿਆ ਕਿ ਸਾਬਾਕ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਸੀ। 13 ਜੁਲਾਈ 2021 ਨੂੰ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨੇ ਮੁੱਖ ਮੰਤਰੀ ਨੂੰ ਨੋਟ ਭੇਜਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਪੜਤਾਲ ਦੌਰਾਨ ਇਹ ਅਫਸਰ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਕੋਈ ਆਪਣੀ ਬੇਗੁਨਾਹੀ ਦਾ ਨਵਾਂ ਤੱਥ ਪੇਸ਼ ਕਰ ਸਕਿਆ।
ਇਹ ਵੀ ਪੜ੍ਹੋ : CM ਚੰਨੀ ਦਾ ਹੁਕਮ ਜਾਰੀ, ਪੰਜਾਬੀ ‘ਚ ਕੰਮ ਕਰਨਗੇ ਸਰਕਾਰੀ ਬਾਬੂ, ਨਹੀਂ ਤਾਂ ਠੋਕਾਂਗੇ 50 ਹਜ਼ਾਰ ਜੁਰਮਾਨਾ
ਇਸ ਪਿੱਛੋਂ ਕੈਪਟਨ ਨੇ 19 ਜੁਲਾਈ 2021 ਨੂੰ ਬਿਕਰਮਜੀਤ ਸਿੰਘ ਨੂੰ ਸਿਰਫ ਇਕ ਇੰਕਰੀਮੈਂਟ ਰੋਕ ਕੇ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।