ਪੰਜਾਬ ਦੇ ਪਠਾਨਕੋਟ ਦੇ ਮਾਮੂਨ ਮਿਲਟਰੀ ਸਟੇਸ਼ਨ ਵਿਖੇ ਸਿਖਲਾਈ ਦੌਰਾਨ ਬੇਹੋਸ਼ ਹੋ ਕੇ ਡਿੱਗਣ ਕਾਰਨ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਬੀਮਾਰ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹਨ।
ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਫੌਜੀਆਂ ਦੀ ਹਾਲਤ ਵਿਗੜ ਗਈ, ਜਿਸ ਵਿੱਚ ਇੱਕ ਜਵਾਨ ਨੇ ਆਪਣੀ ਜਾਨ ਗੁਆ ਦਿੱਤੀ। ਸਿਖਲਾਈ ਕੇਂਦਰ ਵਿੱਚ ਕੁਝ ਅਧਿਕਾਰੀ ਅਤੇ ਜੂਨੀਅਰ ਕਮਿਸ਼ਨਡ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ। ਸਿਪਾਹੀਆਂ ਦੀ ਸਿਖਲਾਈ ਦੇ ਦੌਰਾਨ ਬਹੁਤ ਗਰਮੀ ਪੈ ਰਹੀ ਸੀ ਅਤੇ ਉਮਸ ਬਹੁਤ ਜ਼ਿਆਦਾ ਸੀ।
ਇਹ ਵੀ ਪੜ੍ਹੋ : ਮਾਹਿਲਪੁਰ ‘ਚ ਵੱਡੀ ਵਾਰਦਾਤ, ਜਵਾਈ ਨੇ ਸੱਸ ਤੇ ਪਤਨੀ ਨੂੰ ਮਾਰੀ ਗੋਲੀ, ਸੱਸ ਦੀ ਮੌਤ
ਜਵਾਨ ਦੌੜ ਰਹੇ ਸਨ, ਉਦੋਂ ਇੱਕ ਜਵਾਨ ਬੇਹੋਸ਼ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਸਿਖਲਾਈ ਗਤੀਵਿਧੀ ਵਿੱਚ 11 ਅਧਿਕਾਰੀ, 11 ਜੇਸੀਓ ਅਤੇ 120 ਹੋਰ ਰੈਂਕਾਂ ਦੇ ਜਵਾਨ ਸ਼ਾਮਲ ਸਨ। ਸਿਖਲਾਈ ਦੇ ਦੌਰਾਨ ਹੀ ਇੱਕ ਹਿੱਸੇ ਵਿੱਚ ਇੱਕ ਫੌਜੀ ਮੁਕਾਬਲਾ ਹੋ ਰਿਹਾ ਸੀ, ਜਿਸ ਵਿੱਚ ਸਿਹਤ ਕਰਮਚਾਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਇੱਕ ਅਧਿਕਾਰੀ ਨੇ ਕਿਹਾ ਕਿ ਜਵਾਨ ਖਰਾਬ ਮੌਸਮ ਅਤੇ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣਾ ਬੈਸਟ ਪ੍ਰਦਰਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਫੌਜ ਵੱਲੋਂ ਦੋ ਦਿਨ ਪਹਿਲਾਂ ਮੈਰਾਥਨ ਦਾ ਆਯੋਜਨ ਕੀਤਾ ਗਿਆ ਸੀ। ਫ਼ੌਜ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਕੁਝ ਫੌਜੀਆਂ ਦੀ ਤਬੀਅਤ ਖਰਾਬ ਹੋ ਗਈ ਅਤੇ ਇੱਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਮਸ ਭਰੀ ਪੈ ਰਹੀ ਗਰਮੀ ਕਾਰਨ ਕੁਝ ਫ਼ੌਜੀਆਂ ਦੀ ਸਿਹਤ ਵਿਗੜ ਗਈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਮੈਰਾਥਨ ਦੌਰਾਨ ਇੱਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ ਅੱਧਾ ਦਰਜਨ ਜਵਾਨਾਂ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।