ਪਟਿਆਲਾ ਵਿੱਚ ਬੀਤੇ ਦਿਨ ਦੋ ਧਿਰਾਂ ਵਿਚਾਲੇ ਹਿੰਦੂ ਜਥੇਬੰਦੀਆ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਏ ਹਿੰਸਕ ਝੜਪ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਹੋਰ ਗ੍ਰਿਫਤਾਰੀ ਕੀਤੀ ਗਈ ਹੈ, ਜਦਕਿ ਦੂਜੇ ਮੁੱਖ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 6 ਮੁਕੱਦਮੇ ਦਰਜ ਕੀਤੇ ਗਏ ਹਨ, ਜਿਸ ਵਿੱਚ 60-70 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ 5 ਮੁਕੱਦਮੇ ਥਾਣਾ ਕੋਤਵਾਲੀ ਅਤੇ । ਮੁਕੱਦਮਾ ਥਾਣਾ ਲਾਹੌਰੀ ਗੇਟ ਵਿਖੇ ਦਰਜ ਰਜਿਸਟਰ ਕੀਤਾ ਹੈ। ਇਸ ਵਿੱਚ ਆਸ਼ੂਤੋਸ਼ ਗੌਤਮ ਪੁੱਤਰ ਪਿਤਾਬਰ ਦੱਤ ਵਾਸੀ ਮਕਾਨ ਨੰਬਰ ਬੀ-29/341-ਸੀ, ਪੂਰਬੀਆ ਵਾਲੀ ਗਲੀ, ਥਾਣਾ ਲਾਹੌਰੀ ਗੇਟ, ਪਟਿਆਲਾ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਤਫਤੀਸ਼ ਦੌਰਾਨ 24 ਦੋਸ਼ੀਆਂ ਨੂੰ ਨਾਮਜਦ ਕੀਤਾ ਗਿਆ, ਜਿਸ ਵਿਚ ਦੋ ਮੁੱਖ ਦੋਸ਼ੀਆਂ ਕੁਲਦੀਪ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਬਿਜਲਪੁਰ ਬੱਸ ਅੱਡਾ ਚੈਠਲ ਥਾਣਾ ਸਦਰ ਸਮਾਣਾ ਜਿਲ੍ਹਾ ਪਟਿਆਲਾ ਅਤੇ ਬਲਜਿੰਦਰ ਸਿੰਘ ਪ੍ਰਵਾਨਾ ਉਰਫ ਸਨੀ ਪੁੱਤਰ ਕਰਨੈਲ ਸਿੰਘ ਮਾਤਾ ਬੇਅੰਤ ਕੌਰ ਵਾਸੀ ਮਕਾਨ ਨੰਬਰ 321, ਗੁਰੂ ਗੋਬਿੰਦ ਸਿੰਘ ਨਗਰ, ਗਗਨ ਚੌਂਕ ਰਾਜਪੁਰਾ ਹਨ। ਇਨ੍ਹਾਂ ਵਿਚੋਂ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਲਜਿੰਦਰ ਸਿੰਘ ਪ੍ਰਵਾਨਾ ਉਰਫ ਸਨੀ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਦੋਸ਼ੀਆਂ ਦੇ ਐਲ.ਓ.ਸੀ ਜਾਰੀ ਕਰਾਉਣ ਸਬੰਧੀ ਸਬੰਧਤ ਦਫਤਰ ਨੂੰ ਲਿਖ ਕੇ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਇਲਾਵਾ ਮੁਕੱਦਮਾ ਨੰਬਰ 74/22 ਥਾਣਾ ਕੋਤਵਾਲੀ ਪਟਿਆਲਾ ਚੌਂਕਾ ਵਲੋ ਐਸ.ਆਈ.ਮੇਵਾ ਸਿੰਘ 125/ਪਟਿ ਥਾਣਾ ਕੋਤਵਾਲੀ ਪਟਿਆਲਾ ਹਰੀਸ਼ ਸਿੰਗਲਾ ਪੁੱਤਰ ਕੁਮਾਰ ਸਿੰਗਲਾ ਵਾਸੀ ਅਰੋੜਿਆ ਵਾਲਾ ਮੁਹੱਲਾ ਪਟਿਆਲਾ ਖਿਲਾਫ ਅਤੇ 40/50 ਨਾ ਮਾਲੂਮ ਵਿਅਕਤੀਆਂ ‘ਤੇ ਦਰਜ ਰਜਿਸਟਰ ਹੋਇਆ ਸੀ। ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਦੋਸ਼ੀ ਹਰੀਸ਼ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਮੁਕੱਦਮੇ ਵਿਚ 6 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।