ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਵੀ ਦਰਦ ਠੀਕ ਨਾ ਹੋਣ ‘ਤੇ ਕੰਜ਼ਿਊਮਰ ਕਮਿਸ਼ਨ ਨੇ ਡਾਕਟਰ ‘ਤੇ ਵੱਡਾ ਜੁਰਮਾਨਾ ਠੋਕਿਆ ਹੈ। ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ-2 ਚੰਡੀਗੜ੍ਹ ਨੇ ਡਾਕਟਰ ਵੱਲੋਂ ਢੁੱਕਵੀਂ ਸੇਵਾਵਾਂ ਦੇਣ ਵਿੱਚ ਲਾਪਰਵਾਹੀ ਪਾਈ ਹੈ। ਇਸ ਨਾਲ ਸ਼ਿਕਾਇਤਕਰਤਾ ਨੂੰ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੋਈ ਹੈ ਅਤੇ ਉਸ ਨੂੰ ਅਜਿਹੀ ਸਥਿਤੀ ‘ਤੇ ਪਹੁੰਚਾਇਆ ਗਿਆ ਹੈ ਜਿੱਥੇ ਉਸ ਕੋਲ ਇਸ ਖਰਾਬੀ ਨੂੰ ਠੀਕ ਕਰਨ ਲਈ ਰੀਵਿਜ਼ਨ ਸਰਜਰੀ ਕਰਵਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ।
ਜ਼ਿਲ੍ਹਾ ਕਮਿਸ਼ਨ ਨੇ ਡਾਕਟਰ ਨੂੰ ਮੁਆਵਜ਼ੇ ਵਜੋਂ 3 ਲੱਖ ਰੁਪਏ ਅਤੇ ਸ਼ਿਕਾਇਤਕਰਤਾ ਨੂੰ 20,000 ਰੁਪਏ ਮੁਕੱਦਮੇ ਦੀ ਲਾਗਤ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਦੀ ਕਾਪੀ ਮਿਲਣ ਦੇ 45 ਦਿਨਾਂ ਦੇ ਅੰਦਰ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ 25,000 ਰੁਪਏ ਦਾ ਵਾਧੂ ਜੁਰਮਾਨਾ ਭਰਨਾ ਪਵੇਗਾ। ਸ਼ਿਕਾਇਤਕਰਤਾ ਅਨੂ ਬਾਲਾ, ਵਾਸੀ ਵੀ.ਆਈ.ਪੀ ਰੋਡ, ਜ਼ੀਰਕਪੁਰ, ਜ਼ਿਲ੍ਹਾ ਮੋਹਾਲੀ ਨੇ ਮੈਸਰਜ਼ ਐਡਵਾਂਸ ਹਿੱਪ ਐਂਡ ਕਿਨੀ ਕਲੀਨਿਕ, ਸੈਕਟਰ 47 ਡੀ, ਚੰਡੀਗੜ੍ਹ ਦੇ ਡਾਕਟਰ ਵਿਨੀਤ ਸ਼ਰਮਾ ਵਿਰੁੱਧ ਕੰਜ਼ਿਊਮਰ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ।
ਸ਼ਿਕਾਇਤਕਰਤਾ ਨੇ ਖਪਤਕਾਰ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਕੁਝ ਮਹੀਨਿਆਂ ਤੋਂ ਸੱਜੇ ਗੋਡੇ ਵਿੱਚ ਦਰਦ ਅਤੇ ਖੱਬੇ ਗੋਡੇ ਵਿੱਚ ਮਾਮੂਲੀ ਦਰਦ ਦੀ ਸ਼ਿਕਾਇਤ ਕਾਰਨ 1 ਸਤੰਬਰ 2020 ਨੂੰ ਡਾਕਟਰ ਕੋਲ ਗਈ ਸੀ। ਜਾਂਚ ਤੋਂ ਬਾਅਦ ਡਾਕਟਰ ਨੇ ਸ਼ਿਕਾਇਤਕਰਤਾ ਨੂੰ ਦੋਵੇਂ ਗੋਡੇ ਬਦਲਣ ਲਈ ਕਿਹਾ ਅਤੇ ਕਿਹਾ ਕਿ ਆਪ੍ਰੇਸ਼ਨ ‘ਤੇ 2 ਲੱਖ 70 ਹਜ਼ਾਰ ਰੁਪਏ ਦਾ ਖਰਚਾ ਆਵੇਗਾ।
ਸ਼ਿਕਾਇਤਕਰਤਾ ਨੇ ਬੈਂਕ ਰਾਹੀਂ ਡਾਕਟਰ ਨੂੰ 2 ਲੱਖ 70 ਹਜ਼ਾਰ ਰੁਪਏ ਦੇ ਦਿੱਤੇ। ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਆਪ੍ਰੇਸ਼ਨ ਤੋਂ ਬਾਅਦ ਠੀਕ ਹੋ ਜਾਵੇਗੀ। ਡਾਕਟਰ ਨੇ ਸ਼ਿਕਾਇਤਕਰਤਾ ਨੂੰ 2 ਸਤੰਬਰ 2020 ਨੂੰ ਕੋਸਮੋ ਹਸਪਤਾਲ, ਸੈਕਟਰ 62, ਫੇਜ਼ 8, ਮੁਹਾਲੀ ਵਿੱਚ ਦਾਖਲ ਕਰਵਾਇਆ। 3 ਸਤੰਬਰ, 2020 ਨੂੰ ਅਪਰੇਸ਼ਨ ਤੋਂ ਬਾਅਦ, ਡਾਕਟਰ ਨੇ ਸ਼ਿਕਾਇਤਕਰਤਾ ਨੂੰ 7 ਸਤੰਬਰ, 2020 ਨੂੰ ਛੁੱਟੀ ਦੇ ਦਿੱਤੀ।
ਮਰੀਜ਼ ਨੇ ਡਾਕਟਰ ਦੀ ਸਲਾਹ ‘ਤੇ ਸਖਤੀ ਨਾਲ ਦਵਾਈ ਲਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਖੱਬੇ ਗੋਡੇ ਵਿੱਚ ਸਮੱਸਿਆ ਸੀ। ਡਾਕਟਰ ਦੀ ਸਲਾਹ ‘ਤੇ ਜਿਮ ਸਾਈਕਲ ਖਰੀਦਿਆ ਅਤੇ ਕਸਰਤ ਵੀ ਕੀਤੀ ਪਰ ਰਾਹਤ ਨਹੀਂ ਮਿਲੀ। ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਈ ਵਾਰ ਡਾਕਟਰ ਦੇ ਕਲੀਨਿਕ ‘ਤੇ ਗਈ। ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ। ਡਾਕਟਰ ਨੇ ਕਿਹਾ ਕਿ ਉਸ ਦਾ ਆਪਰੇਸ਼ਨ ਸਹੀ ਢੰਗ ਨਾਲ ਹੋਇਆ ਹੈ। ਦਰਦ ਕੁਝ ਦਿਨਾਂ ਵਿੱਚ ਠੀਕ ਹੋ ਜਾਵੇਗਾ ਪਰ ਦਰਦ ਠੀਕ ਨਹੀਂ ਹੋਇਆ।
ਇਹ ਵੀ ਪੜ੍ਹੋ : 2024 ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਸਿਆਸਤ ਤੋਂ ਤੌਬਾ! ਪਾਲੀਟਿਕਲ ਵਿੰਗ ਕੀਤਾ ਭੰਗ
ਦੂਜੇ ਪਾਸੇ ਖਪਤਕਾਰ ਕਮਿਸ਼ਨ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਡਾਕਟਰ ਨੇ ਕਿਹਾ ਕਿ ਉਸ ਨੂੰ ਆਪਰੇਸ਼ਨ ਤੋਂ ਚਾਰ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਸ ਵੇਲੇ ਸ਼ਿਕਾਇਤਕਰਤਾ ਨੂੰ ਕੋਈ ਸਮੱਸਿਆ ਨਹੀਂ ਸੀ। ਉਸ ਨੂੰ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਗਈ ਸੀ। ਉਹ ਆਰਾਮ ਨਾਲ ਘਰ ਚਲੀ ਗਈ। ਮਈ 2021 ਤੱਕ ਉਸਦਾ ਪਾਲਣ ਕੀਤਾ ਗਿਆ। ਉਦੋਂ ਤੱਕ ਉਹ ਆਰਾਮ ਨਾਲ ਤੁਰ ਰਹੀ ਸੀ। ਡਾਕਟਰ ਨੇ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਨੇ ਵੀ ਕਦੇ ਦਰਦ ਦੀ ਸ਼ਿਕਾਇਤ ਨਹੀਂ ਕੀਤੀ। ਉਹ ਇਲਾਜ ਤੋਂ ਸੰਤੁਸ਼ਟ ਸਨ।
ਵੀਡੀਓ ਲਈ ਕਲਿੱਕ ਕਰੋ -: