ਯੂਕਰੇਨ ‘ਤੇ ਗਏ ਹਮਲੇ ਕਰਕੇ ਜਿਥੇ ਦੂਨੀਆ ਦੇ ਵੱਖ-ਵੱਖ ਦੇਸ਼ ਰੂਸ ‘ਤੇ ਪਾਬੰਦੀਆਂ ਲਾ ਰਹੇ ਹਨ, ਉਥੇ ਪਾਕਿਸਤਾਨ ਵਲਾਦਿਮਿਰ ਪੁਤਿਨ ਨੂੰ ਸਮਰਥਨ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਦਰਅਸਲ ਯੂਕਰੇਨ ‘ਤੇ ਹਮਲ ਪਿੱਛੋਂ ਮੰਗਲਵਾਰ ਨੂੰ ਪਾਕਿਸਤਾਨ ਨੇ ਰੂਸ ਨਾਲ ਪਹਿਲੇ ਨਵੇਂ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਮਿਲਣ ਤੋਂ ਬਾਅਦ ਰੂਸ ਤੋਂ ਲਗਭਗ 20 ਲੱਖ ਟਨ ਕਣਕ ਤੇ ਕੁਦਰਤੀ ਗੈਸ ਦਰਾਮਦ ਕਰੇਗਾ। ਉਸੇ ਦਿਨ ਬਾਅਦ ਵਿੱਚ ਗੁਆਂਢੀ ਯੂਕਰੇਨ ਦੇ ਖਿਲਾਫ ਫੌਜੀ ਹਮਲਾ ਬੋਲਿਆ ਗਿਆ।
ਰਿਪੋਰਟਾਂ ਮੁਤਾਬਕ ਰੂਸ ਨੂੰ ਕੌਮਾਂਤਰੀ ਤਣਾਅ ਦਾ ਸਾਹਮਣਾ ਕਰਨ ਤੇ ਉਸ ਦੀ ਅਰਥ ਵਿਵਸਥਾ ਨੂੰ ਅਪਾਹਜ ਬਣਾਉਣ ਲਈ ਪਾਬੰਦੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਖਾਨ ਨੇਕ ਕ੍ਰੇਮਲਿਨ ਦੇ ਖਜ਼ਾਨੇ ਵਿੱਚ ਸੰਭਾਵਿਤ ਅਰਬਾਂ ਦੇ ਵਾਧੇ ਦਾ ਬਚਾਅ ਕੀਤਾ ਹੈ। ਇਹ ਕਹਿੰਦੇ ਹੋਏ ਕਿ ਪਾਕਿਸਤਾਨ ਦੇ ਆਰਥਿਕ ਹਿੱਤਾਂ ਨੂੰ ਇਸ ਦੀ ਲੋੜ ਹੈ।
ਉਨ੍ਹਾਂ ਦੋ ਦਿਨਾ ਯਾਤਰਾ ਬਾਰੇ ਕਿਹਾ ਕਿ ਅਸੀਂ ਉਥੇ ਗਏ ਕਿਉਂਕਿ ਅਸੀਂ ਰੂਸ ਤੋਂ 20 ਲੱਖ ਟਨ ਕਣਕ ਦਰਾਮਦ ਕਰਨੀ ਹੈ। ਦੂਜਾ, ਅਸੀਂ ਕੁਦਰਤੀ ਗੈਸ ਦਰਾਮਦ ਕਰਨ ਲਈ ਉਨ੍ਹਾਂ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ, ਕਿਉਂਕਿ ਪਾਕਿਸਤਾਨ ਦੇ ਆਪਣੇ ਗੈਸ ਭੰਡਾਰ ਘੱਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਇੰਸ਼ਾਅੱਲਾਹ ਸਮਾਂ ਦੱਸੇਗਾ ਕਿ ਅਸੀਂ ਬਹੁਤ ਚਰਚਾ ਕੀਤੀ ਹੈ।’
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਪੁਤਿਨ ਨੇ ਮੰਗਲਵਾਰ ਨੂੰ ਰੂਸ ਤੋਂ ਬਾਹਰ ਕੱਢਣ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ। ਦੂਜੇ ਪਾਸੇ, ਬੀਪੀਤੇ ਸ਼ੇਲ ਨੇ ਯੂਕਰੇਨ ਦੇ ਹਮਲੇ ਤੋਂ ਬਾਅਦ 20 ਅਰਬ ਡਾਲਰ ਦੇ ਸੰਯੁਕਤ ਉਪਕ੍ਰਮ ਵੇਚਣ ਦਾ ਵਾਅਦਾ ਕੀਤਾ।
ਰੂਸੀ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਟਿਨ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਦੇ ਇੱਕ ਹੁਕਮ ‘ਤੇ ਦਸਖਤ ਕੀਤੇ ਗਏ ਹਨ, ਕਿਉਂਕਿ ਪੱਛਮੀ ਦੇਸ਼ਾਂ ਨੇ ਪਾਬੰਦੀਆਂ ਵਧਾ ਦਿੱਤੀਆਂ ਹਨ, ਰੂਬਲ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ ਤੇ ਰੂਸੀ ਲੋਕ ਬੈਂਕਾਂ ‘ਤੇ ਸੰਕਟ ਵਿਚਾਲੇ ਏ.ਟੀ.ਐੱਮ. ਤੋਂ ਨਕਦੀ ਕੱਢਣ ਲਈ ਰਾਤ-ਦਿਨ ਲਾਈਨ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ।