ਨਵੀਂ ਦਿੱਲੀ : ਪਾਕਿਸਤਾਨ ਦੇ ਤੂਫਾਨੀ ਗੇਂਦਬਾਜ਼ ਮੁਹੰਮਦ ਹਸਨੈਨ (21) ‘ਤੇ ਗੇਂਦਬਾਜ਼ੀ ਕਰਨ ‘ਤੇ ਬੈਨ ਲਾ ਦਿੱਤਾ ਗਿਆ ਹੈ। ਉਸ ਨੂੰ ਗਲਤ ਗੇਂਦਬਾਜ਼ੀ ਐਕਸ਼ਨ ਕਾਰਨ ਮੁਅੱਤਲ ਕਰ ਦਿੱਤਾ ਗਿਆ।
ਇਸ ਨੌਜਵਾਨ ਗੇਂਦਬਾਜ਼ ਦੇ ਗੇਂਦਬਾਜ਼ੀ ਐਕਸ਼ਨ ਦਾ 21 ਜਨਵਰੀ ਨੂੰ ਲਾਹੌਰ ਵਿੱਚ ਟੈਸਟ ਕੀਤਾ ਗਿਆ ਸੀ। ਬਿਗ ਬੈਸ਼ ਲੀਗ ਦੌਰਾਨ ਉਸ ਦੇ ਐਕਸ਼ਨ ‘ਤੇ ਸ਼ੱਕ ਹੋਇਆ ਸੀ। ਸਿਡਨੀ ਸਿਕਸਰਸ ਦੇ ਆਲਰਾਊਂਡਰ ਮੋਇਜੇਸ ਹੈਨਰਿਕਸ ਨੇ ਵੀ ਉਸ ਦੇ ਐਕਸ਼ਨ ‘ਤੇ ਟਿੱਪਣੀ ਕੀਤੀ ਸੀ।
ਟੈਸਟ ਦੌਰਾਨ ਹਸਨੈਨ ਦੀ ਕਾਰਵਾਈ ਗੈਰ-ਕਾਨੂੰਨੀ ਪਾਈ ਗਈ। ਜਿਸ ਤੋਂ ਬਾਅਦ ਉਸ ਨੂੰ ਇੰਟਰਨੈਸ਼ਨਲ ਕ੍ਰਿਕਟ ਤੇ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ਤੋਂ ਬੈਨ ਕਰ ਦਿੱਤਾ ਗਿਆ ਹੈ। ਅਗਲੀ ਜਾਂਚ ਵਿੱਚ ਸਹੀ ਪਾਏ ਜਾਣ ਤੱਕ ਉਸ ‘ਤੇ ਪਾਬੰਦੀ ਰਹੇਗੀ। ਲੈਂਥ ਬਾਲ, ਬਾਊਂਸਰ, ਫੁਲ ਲੈਂਥ ਗੇਂਦ ਕਰਦੇ ਸਮੇਂ ਹਸਨੈਨ ਆਈਸੀਸੀ ਦੇ ਨਿਰਧਾਰਤ 15 ਡਿਗਰੀ ਨਿਯਮਾਂ ਦੀ ਉਲੰਘਣਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਹੁਣ ਉਹ ਮਾਰਚ ‘ਚ ਪ੍ਰਸਤਾਵਿਤ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ ਤੋਂ ਵੀ ਬਾਹਰ ਹੋ ਜਾਵੇਗਾ। ਇੰਨਾ ਹੀ ਨਹੀਂ ਉਹ ਹੁਣ ਪਾਕਿਸਤਾਨ ਸੁਪਰ ਲੀਗ ‘ਚ ਵੀ ਗੇਂਦਬਾਜ਼ੀ ਨਹੀਂ ਕਰ ਸਕੇਗਾ। ਕਵੇਟਾ ਗਲੈਡੀਏਟਰਜ਼ ਹਸਨੈਨ ਲੀਗ ਦਾ ਹਿੱਸਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਸਨੈਨ ਪਾਕਿਸਤਾਨ ਦਾ ਮਹਾਨ ਗੇਂਦਬਾਜ਼ ਹੈ।