ਇਸਲਾਮਾਬਾਦ: ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ, ਜੋ ਇਮਰਾਨ ਖਾਨ ਦੀ ਪਾਰਟੀ ਦੇ ਸੰਸਦ ਮੈਂਬਰ ਸਨ, ਦੀ ਮੌਤ ਹੋ ਗਈ ਹੈ। ਆਮਿਰ ਲਿਆਕਤ ਤੀਸਰੇ ਵਿਆਹ ਤੇ ਤਲਾਕ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਚੱਲ ਰਹੇ ਸਨ।
ਪਾਕਿਸਤਾਨੀ ਮੀਡੀਆ ਮੁਤਾਬਕ ਆਮਿਰ ਲਿਆਕਤ ਹੁਸੈਨ ਕਰਾਚੀ ਸਥਿਤ ਆਪਣੇ ਘਰ ‘ਚ ਮ੍ਰਿਤਕ ਮਿਲੇ। ਇਮਰਾਨ ਖਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ।
ਆਮਿਰ ਲਿਆਕਤ ਹੁਸੈਨ 49 ਸਾਲ ਦੇ ਸਨ। ਰਿਪੋਰਟਾਂ ਮੁਤਾਕ ਆਮਿਰ ਆਪਣੇ ਘਰ ‘ਚ ਬੇਹੋਸ਼ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ। ਲਿਆਕਤ ਬੀਤੀ ਰਾਤ ਤੋਂ ਬੇਚੈਨ ਮਹਿਸੂਸ ਕਰ ਰਹੇ ਸੀ ਪਰ ਉਨ੍ਹਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੇ ਕਰਮਚਾਰੀ ਜਾਵੇਦ ਨੇ ਦੱਸਿਆ ਕਿ ਸਵੇਰੇ ਆਮਿਰ ਦੇ ਕਮਰੇ ‘ਚੋਂ ਕੁਰਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਆਮਿਰ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸਟਾਫ ਦਰਵਾਜ਼ਾ ਤੋੜ ਕੇ ਉਨ੍ਹਾਂ ਦੇ ਕਮਰੇ ਅੰਦਰ ਦਾਖਲ ਹੋ ਗਿਆ।
ਸ਼ੁਰੂਆਤੀ ਜਾਂਚ ‘ਚ ਆਮਿਰ ਲਿਆਕਤ ਦੀ ਮੌਤ ‘ਚ ਕੋਈ ਸਾਜ਼ਿਸ਼ ਨਹੀਂ ਹੈ। ਆਮਿਰ ਲਿਆਕਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੀ ਸੰਸਦ ਦਾ ਸੈਸ਼ਨ ਮੁਅੱਤਲ ਕਰ ਦਿੱਤਾ ਗਿਆ। ਲਿਆਕਤ ਮਾਰਚ 2018 ਵਿੱਚ ਪੀਟੀਆਈ ਵਿੱਚ ਸ਼ਾਮਲ ਹੋਏ ਸਨ। ਉਹ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਤੋਂ ਚੋਣ ਜਿੱਤੇ। ਟੀਵੀ ‘ਤੇ ਉਸ ਦੇ ਸ਼ੋਅ ਬਹੁਤ ਮਸ਼ਹੂਰ ਹੋਏ ਸਨ।
ਹਾਲ ਹੀ ‘ਚ ਆਮਿਰ ਲਿਆਕਤ ਦਾ ਨਿਊਡ ਵੀਡੀਓ ਲੀਕ ਹੋਇਆ ਸੀ। ਇਹ ਵੀਡੀਓ ਆਮਿਰ ਦੇ ਬੈੱਡਰੂਮ ਦਾ ਸੀ, ਜਿਸ ‘ਚ ਉਹ ਆਈਸ ਡਰੱਗ ਲੈਂਦੇ ਨਜ਼ਰ ਆ ਰਹੇ ਸਨ। ਆਮਿਰ ਨੇ ਆਪਣੀ ਤੀਜੀ ਪਤਨੀ ਦਾਨੀਆ ਮਲਿਕ ‘ਤੇ ਨਿਊਡ ਵੀਡੀਓ ਲੀਕ ਹੋਣ ਤੋਂ ਬਾਅਦ ਭੜਾਸ ਕੱਢੀ ਸੀ। ਆਮਿਰ ਦੀ ਤੀਜੀ ਪਤਨੀ ਦਾਨੀਆ ਮਲਿਕ ਉਨ੍ਹਾਂ ਦੀ ਉਮਰ ਤੋਂ ਅੱਧੀ ਹੈ ਅਤੇ ਹਾਲ ਹੀ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਸੀ।
ਦਾਨੀਆ ਨੇ ਆਮਿਰ ਦਾ ਵੀਡੀਓ ਲੀਕ ਕਰਕੇ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਆਈਸ ਡਰੱਗਜ਼ ਲੈਂਦਾ ਹੈ। ਦੂਜੇ ਪਾਸੇ ਆਮਿਰ ਲਿਆਕਤ ਨੇ ਇਸ ਇਤਰਾਜ਼ਯੋਗ ਵੀਡੀਓ ‘ਤੇ ਦਾਅਵਾ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਝੂਠ ਹੈ ਕਿਉਂਕਿ ਦਾਨੀਆ ਇਹ ਨਹੀਂ ਦੱਸ ਸਕੀ ਕਿ ਇਹ ਵੀਡੀਓ ਕਮਰੇ ਦੇ ਅੰਦਰ ਕਿਸ ਨੇ ਰਿਕਾਰਡ ਕੀਤੀ ਸੀ। ਆਮਿਰ ਨੇ ਦਾਨੀਆ ਦੇ ਇੰਟਰਵਿਊ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਦਾਨੀਆ ਨੇ ਤਲਾਕ ਲਈ ਅਰਜ਼ੀ ਦਾਇਰ ਕਰਨ ਤੋਂ ਬਾਅਦ ਆਪਣਾ ਨਾਂ ਦਾਨੀਆ ਆਮਿਰ ਤੋਂ ਬਦਲ ਕੇ ਦਾਨੀਆ ਮਲਿਕ ਰੱਖ ਲਿਆ।
ਵੀਡੀਓ ਲਈ ਕਲਿੱਕ ਕਰੋ -: