ਪਾਕਿਸਤਾਨੀ ਯੂਟਿਊਬਰ ਸਨਾ ਅਮਜਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇ ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਉੱਥੋਂ ਦੇ ਲੋਕ ਸਹੀ ਮੁੱਲ ‘ਤੇ ਚੀਜ਼ਾਂ ਖਰੀਦ ਸਕਦੇ ਸਨ।
ਵੀਡੀਓ ਬਣਾਉਣ ਵਾਲੀ ਸਨਾ ਨੇ ਜਦੋਂ ਉਸ ਨੂੰ ਪੁੱਛਿਆ ਕਿ ਅੱਜ ਕੱਲ੍ਹ ਨਾਅਰਾ ਸੁਣਨ ਨੂੰ ਮਿਲ ਰਿਹਾ ਹੈ- ‘ਪਾਕਿਸਤਾਨ ਸੇ ਜ਼ਿੰਦਾ ਭਾਗੋ, ਚਾਹੇ ਭਾਰਤ ਚਲੇ ਜਾਓ’ ਤਾਂ ਇਸ ਵਿਅਕਤੀ ਨੇ ਕਿਹਾ- ਕਾਸ਼ ਮੈਂ ਪਾਕਿਸਤਾਨ ‘ਚ ਪੈਦਾ ਨਾ ਹੋਇਆ ਹੁੰਦਾ। ਜੇ ਵੰਡ ਨਾ ਹੋਈ ਹੁੰਦੀ, ਤਾਂ ਅਸੀਂ ਘੱਟ ਕੀਮਤ ‘ਤੇ ਲੋੜੀਂਦੀਆਂ ਸਾਰੀਆਂ ਚੀਜ਼ਾਂ ਖਰੀਦ ਸਕਦੇ ਸੀ ਅਤੇ ਆਪਣੇ ਬੱਚਿਆਂ ਨੂੰ ਹਰ ਰਾਤ ਖੁਆ ਸਕਦੇ ਸੀ।
ਵੀਡੀਓ ‘ਚ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਖਿਲਾਫ ਬੋਲਦਾ ਨਜ਼ਰ ਆ ਰਿਹਾ ਹੈ। ਉਹ ਕਹਿ ਰਿਹਾ ਹੈ- ਜੇ ਅਸੀਂ ਭਾਰਤ ਵਿੱਚ ਹੁੰਦੇ ਤਾਂ ਸਾਨੂੰ ਟਮਾਟਰ 20 ਰੁਪਏ ਕਿਲੋ, ਚਿਕਨ ਅਤੇ ਪੈਟਰੋਲ 150 ਰੁਪਏ ਵਿੱਚ ਮਿਲ ਰਿਹਾ ਹੁੰਦਾ। ਇਹ ਵੀ ਸ਼ਰਮ ਦੀ ਗੱਲ ਹੈ ਕਿ ਸਾਨੂੰ ਇਸਲਾਮਿਕ ਦੇਸ਼ ਮਿਲ ਗਿਆ ਪਰ ਅਸੀਂ ਇੱਥੇ ਇਸਲਾਮ ਨੂੰ ਲਾਗੂ ਨਹੀਂ ਕਰ ਸਕੇ।
ਇਸ ਵਿਅਕਤੀ ਨੇ ਕਿਹਾ, ‘ਮੋਦੀ ਸਾਡੇ ਨਾਲੋਂ ਚੰਗੇ ਹਨ। ਭਾਰਤ ਦੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਨੂੰ ਫਾਲੋ ਕਰਦੇ ਹਨ। ਜੇ ਸਾਡੇ ਕੋਲ ਨਰਿੰਦਰ ਮੋਦੀ ਹੋਣ ਤਾਂ ਸਾਨੂੰ ਨਵਾਜ਼ ਸ਼ਰੀਫ਼, ਬੇਨਜ਼ੀਰ ਜਾਂ ਇਮਰਾਨ ਜਾਂ ਜਨਰਲ ਪਰਵੇਜ਼ ਮੁਸ਼ੱਰਫ਼ ਦੀ ਵੀ ਲੋੜ ਨਹੀਂ ਪਵੇਗੀ। ਸਾਨੂੰ ਸਿਰਫ਼ ਪ੍ਰਧਾਨ ਮੰਤਰੀ ਮੋਦੀ ਦੀ ਲੋੜ ਹੈ। ਉਹ ਹੀ ਇਸ ਦੇਸ਼ ਦੇ ਸ਼ਰਾਰਤੀ ਅਨਸਰਾਂ ਨਾਲ ਨਜਿੱਠ ਸਕਦੇ ਹਨ।
ਉਸ ਨੇ ਅੱਗੇ ਕਿਹਾ ਕਿ ‘ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਜਦਕਿ ਅਸੀਂ ਕਿਤੇ ਵੀ ਨਹੀਂ ਪਹੁੰਚ ਸਕੇ। ਇਸ ਲਈ ਮੈਂ ਹੁਣ ਪੀਐਮ ਮੋਦੀ ਦੀ ਅਗਵਾਈ ਵਿੱਚ ਰਹਿਣ ਲਈ ਤਿਆਰ ਹਾਂ। ਮੋਦੀ ਇਕ ਮਹਾਨ ਸ਼ਖਸੀਅਤ ਹਨ, ਉਹ ਮਾੜੇ ਵਿਅਕਤੀ ਨਹੀਂ ਹਨ। ਭਾਰਤੀ ਲੋਕਾਂ ਨੂੰ ਟਮਾਟਰ ਅਤੇ ਚਿਕਨ ਵਾਜਿਬ ਭਾਅ ‘ਤੇ ਮਿਲ ਰਹੇ ਹਨ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਰਾਤ ਦਾ ਖਾਣਾ ਨਹੀਂ ਖੁਆ ਸਕਦੇ, ਤਾਂ ਤੁਹਾਨੂੰ ਉਸ ਦੇਸ਼ ਲਈ ਤਰਸ ਆਉਣ ਲੱਗਦਾ ਹੈ ਜਿਸ ਦੇਸ਼ ਵਿੱਚ ਤੁਸੀਂ ਪੈਦਾ ਹੋਏ ਸੀ।’
ਅਖੀਰ ਵਿੱਚ ਇਸ ਵਿਅਕਤੀ ਨੇ ਕਿਹਾ, ‘ਮੈਂ ਅੱਲ੍ਹਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਾਨੂੰ ਮੋਦੀ ਦੇਵੇ ਅਤੇ ਉਨ੍ਹਾਂ ਨੂੰ ਸਾਡੇ ਦੇਸ਼ ਦਾ ਰਾਜ ਦੇਵੇ। ਪਾਕਿਸਤਾਨੀਆਂ ਨੂੰ ਭਾਰਤ ਨਾਲ ਤੁਲਨਾ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੀ ਤੁਲਨਾ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ : ਮਾਰਚ ਆਉਂਦੇ ਹੀ ਗਰਮੀ ਤੋੜੇਗੀ ਰਿਕਾਰਡ, 40 ਡਿਗਰੀ ਤੋਂ ਪਾਰ ਜਾਏਗਾ ਪਾਰਾ!
ਇਸ ਤਰ੍ਹਾਂ ਦੀਆਂ ਹੋਰ ਵੀ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਪਾਕਿਸਤਾਨੀ ਨੌਜਵਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ। ਉਹ ਕਹਿੰਦੇ ਹਨ ਕਿ ਸਾਨੂੰ ਇਮਰਾਨ, ਸ਼ਾਹਬਾਜ਼ ਨਹੀਂ, ਪੀਐਮ ਮੋਦੀ ਵਰਗਾ ਪ੍ਰਧਾਨ ਮੰਤਰੀ ਚਾਹੀਦਾ ਹੈ। ਜੇ ਭਾਰਤ ਸਾਡੇ ਨਾਲ ਜੁੜਦਾ ਹੈ ਤਾਂ ਸਾਡੀ ਹਾਲਤ ਵੀ ਸੁਧਰ ਜਾਵੇਗੀ।
ਦਰਅਸਲ ਪਾਕਿਸਤਾਨ ਦੀ ਜਨਤਾ ਗਰੀਬੀ ਅਤੇ ਹਾਕਮਾਂ ਦੀ ਨਾਕਾਮੀ ਤੋਂ ਪ੍ਰੇਸ਼ਾਨ ਹੈ। ਅਜਿਹੇ ‘ਚ ਉਥੋਂ ਦੇ ਲੋਕ ਭਾਰਤ ਨੂੰ ਤਰਸਦੀਆਂ ਨਜ਼ਰਾਂ ਨਾਲ ਦੇਖਣ ਲੱਗ ਪਏ ਹਨ। ਲੋਕਾਂ ਦਾ ਕਹਿਣਾ ਹੈ ਕਿ 1947 ਵਿੱਚ ਦੋ ਮੁਲਕਾਂ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਮਿਲੀ ਸੀ। ਇੱਕ ਨਵੀਂ ਉਚਾਈ ‘ਤੇ ਹੈ ਅਤੇ ਦੂਜਾ ਆਪਣੇ ਰਹਿਣ ਲਈ ਭੀਖ ਮੰਗ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: