ਕਾਂਗਰਸ ਦੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿੱਚ ਵਧ ਰਹੇ ਅਪਰਾਧਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਜਲੰਧਰ ਦੇ ਕ੍ਰਿਕਟ ਗਰਾਊਂਡ ‘ਚ ਨੌਜਵਾਨ ਦੀ ਦਿਨ-ਦਿਹਾੜੇ ਕੁੱਟ-ਮਾਰ ਦੀ ਮਿਲੀ ਖ਼ਬਰ ਨੂੰ ਲੈ ਕੇ ਸੀ.ਐੱਮ. ਮਾਨ ਨੂੰ ਪ੍ਰਚਾਰ ਮੰਤਰੀ ਕਹਿੰਦੇ ਹੋਏ ਪੰਜਾਬ ਵੱਲ ਧਿਆਨ ਦੇਣ ਲਈ ਕਿਹਾ।
MLA ਪਰਗਟ ਸਿੰਘ ਕਿਹਾ ਕਿ ਪੰਜਾਬ ਵਿਚ ਰੋਜ਼ਾਨਾ 2-3 ਕਤਲਾਂ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਸੁਣ ਕੇ ਹੋਰ ਵੀ ਦੁੱਖ ਹੁੰਦਾਹੈ ਕਿ ਪੰਜਾਬ ਦੇ ਭਲੇ ਦਾ ਲਾਰਾ ਲਾ ਕੇ ਸੱਤਾ ਵਿਚ ਆਏ ਮੁੱਖ ਮੰਤਰੀ ਸਾਬ੍ਹ ਹੋਰ ਸਟੇਟਾਂ ਵਿਚ ਪਾਰਟੀ ਪ੍ਰਚਾਰ ਵਿਚ ਬਿਜ਼ੀ ਨੇ। ਭਗਵੰਤ ਮਾਨ ਜੀ ਜਲਦੀ ਤੋਂ ਜਲਦੀ ਇਨ੍ਹਾਂ ਕਤਲਾਂ ਨੂੰ ਕੰਟਰੋਲ ਕਰੋ, ਨਹੀਂ ਤਾਂ ਇਹ ਅੱਗ ਹੋਰ ਵਧ ਜਾਵੇਗੀ।
ਕ੍ਰਿਪਾ ਕਰਕੇ ਪ੍ਰਚਾਰ ਕੁਰਸੀ ਤੋਂ ਉਠੋ ਤੇ ਪੰਜਾਬ ਦੀ ਕਾਨੂੰਨ ਦੀ ਸਥਿਤੀ ਨੂੰ ਠੀਕ ਕਰੋ। ਉਨ੍ਹਾਂ ਨੇ ਨਾਲ ਹੀ ਲੇਖਕ ਸੁਰਜੀਤ ਪਾਤਰ ਦੀ ਇੱਕ ਲਾਈਨ ਵੀ ਲਿਖੀ ਹੈ-‘ਲੱਗੀ ਨਜ਼ਰ ਪੰਜਾਬ ਨੂੰ, ਏਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਏਦੇ ਸਿਰ ਤੋਂ ਵਾਰੋ।’
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਐਡਵੋਕੇਟ ਧਾਮੀ ਦੀ CM ਮਾਨ ਨੂੰ ਸਲਾਹ, ਕਿਹਾ-‘ਗੁਰੂ ਘਰ ਦੇ ਮਾਮਲਿਆਂ ‘ਚ ਨਾ ਦਿਓ ਦਖਲ’
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ ਤਰਨਤਾਰਨ ਦੇ ਪਿੰਡ ਗਜ਼ਲ ਵਿੱਚ ਵਾਲੀਵਾਲ ਖੇਡ ਰਹੇ ਖਿਡਾਰੀਆਂ ‘ਤੇ ਗਰਾਊਂਡ ਵਿੱਚ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ 18 ਸਾਲਾ ਵਾਲੀਵਾਲ ਖਿਡਾਰੀ ਗਗਨਦੀਪ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਾਣਕਾਰੀ ਮੁਤਾਬਕ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥੋੜ੍ਹੇ ਹੀ ਦਿਨਾਂ ‘ਚ ਕਰੀਬ 20 ਨੌਜਵਾਨਾਂ ਦੇ ਕਤਲ ਕੀਤੇ ਜਾ ਚੁੱਕੇ ਹਨ।