ਗੈਰ-ਸਿਆਸੀ ਪਰਿਵਾਰ ਤੋਂ ਆਏ ਪਰਮਿੰਦਰ ਸਿੰਘ ਗੋਲਡੀ ਨੂੰ ਆਮ ਆਦਮੀ ਪਾਰਟੀ ਵਾਲੀ ਸਰਕਾਰ ਨੇ ਪੰਜਾਬ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਬਣਾਇਆ ਹੈ। ਗੋਲਡੀ ਇੱਕ ਖਰੜ ਹਲਕੇ ਦੇ ਛੋਟੇ ਜਿਹੇ ਸ਼ਹਿਰ ਕੁਰਾਲੀ ਦੇ ਜੰਮ-ਪਲ ਹਨ। ਉਨ੍ਹਾਂ ਨੇ ਸਕੂਲੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਚੰਡੀਗੜ੍ਹ ਸਰਕਾਰੀ ਕਾਲਜ ਸੈਕਟਰ-11 ਵਿੱਚ ਦਾਅਕਲਾ ਲਿਆ। ਸਾਲ 2004 ‘ਚ ਕਾਲਜ ਤੋਂ ਇਸ ਸਟੂਡੈਂਟ ਦਾ ਪੋਲੀਟਿਕਸ ਦਾ ਸਫਰ ਸ਼ੁਰੂ ਹੋਇਆ।
2005 ਵਿੱਚ ਉਹ ਚੋਣ ਜਿੱਤ ਕੇ ਪੁਸੂ ਪਾਰਟੀ ਵੱਲੋ ਵਾਈਸ ਪ੍ਰਧਾਨ ਬਣਾਏ ਗਏ। ਫਿਰ 2006 ਚ ਪੂਸੁ ਪਾਰਟੀ ਦੇ ਪ੍ਰਧਾਨ ਬਣੇ। 2007 ‘ਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਪੁਸੂ ਪਾਰਟੀ ਵੱਲੋ ਪਹਿਲੇ ਸਾਲ ਹੀ ਗੋਲਡੀ ਨੂੰ ਪ੍ਰਧਾਨਗੀ ਲੜਨ ਲਈ ਮੈਦਾਨ ‘ਚ ਉਤਾਰਿਆ ਗਿਟਾ।
ਗੋਲਡੀ ਨੇ 2007 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੂਸੁ ਪਾਰਟੀ ਵੱਲੋ ਪ੍ਰਧਾਨਗੀ ਜਿੱਤੀ 2007 ਤੋਂ ਬਆਦ ਲਗਾਤਾਰ ਪੁਸੂ ਪਾਰਟੀ ਲਈ 2016 ਤੱਕ ਕੰਮ ਕੀਤਾ। ਉਹ ਪੁਸੂ ਪਾਰਟੀ ਦੇ ਚੇਅਰਮੈਨ ਵੀ ਥਾਪੇ ਗਏ। ਇਸੇ ਦੋਰਾਨ ਗੋਲਡੀ ਨੂੰ 2015 ‘ਚ CYSS ਸਟੂਡੈਂਟ ਪਾਰਟੀ ਪੰਜਾਬ ਦਾ ਪ੍ਰਧਾਨ ਲਾਇਆ ਗਿਆ। 2015 ਤੋਂ ਲਗਾਤਾਰ CYSS ਆਮ ਆਦਮੀ ਪਾਰਟੀ ਲਈ ਕੰਮ ਕੀਤਾ।
ਇਹ ਵੀ ਪੜ੍ਹੋ : ‘ਰਾਹੁਲ ਬਾਬਾ ਵਿਦੇਸ਼ੀ ਟੀ-ਸ਼ਰਟ ਪਾ ਕੇ ਭਾਰਤ ਨੂੰ ਜੋੜਨ ਨਿਕਲੇ ਨੇ’- ਅਮਿਤ ਸ਼ਾਹ ਦਾ ਕਾਂਗਰਸ ‘ਤੇ ਨਿਸ਼ਾਨਾ
ਖਾਸ ਗੱਲ ਇਹ ਹੈ ਕਿ ਗੋਲਡੀ ਦਾ ਕੋਈ ਵੀ ਸਿਆਸੀ ਬੈਕਗ੍ਰਾਊਂਡ ਨਹੀਂ ਸੀ, ਉਹ ਬਿਲਕੁਲ ਆਮ ਘਰ ਦੇ ਜੰਮਪਲ ਹਨ। ਉਨ੍ਹਾਂ ਦਾ ਕੋਈ ਵੀ ਚਾਚਾ-ਤਾਇਆ ਜਾਂ ਕੋਈ ਵੀ ਰਿਸ਼ਤੇਦਾਰ ਸਿਆਸਤ ਵਿੱਚ ਨਹੀਂ ਹੈ। ਇੱਕ ਆਮ ਘਰ ਦੇ ਆਮ ਸਟੂਡੈਂਟ ਪੋਲੋਟਿਕਸ ‘ਚ ਕੰਮ ਕਰਨ ਵਾਲੇ ਇਨਸਾਨ ਨੂੰ ਅੱਜ ਆਮ ਆਦਮੀ ਪਾਰਟੀ ਨੇ ਮਾਣ ਬੱਖਸ਼ਿਆ ਹੈ।
ਵੀਡੀਓ ਲਈ ਕਲਿੱਕ ਕਰੋ -: