ਨਵੀਂ ਦਿੱਲੀ : ਹੁਣ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਪੈਦਲ ਯਾਤਰਾ ਕਰਕੇ ਸਵੇਰ ਤੋਂ ਰਾਤ ਤੱਕ ਚੋਣ ਪ੍ਰਚਾਰ ਕਰ ਸਕਣਗੀਆਂ। ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਦੇ ਪ੍ਰਬੰਧਾਂ ਵਿਚ ਹੋਰ ਢਿੱਲ ਦੇ ਦਿੱਤੀ ਹੈ, ਜਿਸ ਤਹਿਤ ਹੁਣ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਸਾਰੀਆਂ ਮੌਜੂਦਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕਰ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਸਮਾਂ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਦਾ ਸੀ। ਕਮਿਸ਼ਨ ਨੇ ਦੇਸ਼ ਦੇ ਨਾਲ-ਨਾਲ ਚੋਣਾਂ ਵਾਲੇ ਰਾਜਾਂ ਵਿੱਚ ਕੋਰੋਨਾ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ ਤਾਂਜੋ ਸਿਆਸੀ ਪਾਰਟੀਆਂ ਤੇ ਉਮੀਦਵਾਰ ਲੋੜ ਮੁਤਾਬਕ ਚੋਣ ਪ੍ਰਚਾਰ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸਿਆਸੀ ਪਾਰਟੀਆਂ ਤੇ ਉਮੀਦਵਾਰ ਆਪਣੀਆਂ ਬੈਠਕਾਂ ਤੇ ਰੈਲੀਆਂ ਖੁੱਲ੍ਹੀਆਂ ਥਾਵਾਂ ‘ਤੇ ਸਮਰੱਥਾ ਦੇ ਵੱਧ ਤੋਂ ਵੱਧ 50 ਫੀਸਦੀ ਜਾਂ ਐੱਸ.ਡੀ.ਐੱਮ.ਏ. ਵੱਲੋਂ ਤੈਅ ਸੀਮਾ, ਜੋ ਵੀ ਘੱਟ ਹੋਵੇ, ਤੱਕ ਕਰ ਸਕਦੇ ਹਨ। ਐੱਸ.ਡੀ.ਐੱਮ.ਏ. ਹੱਦਾਂ ਮੁਤਾਬਕ ਤੇ ਸਿਰਫ ਜ਼ਿਲ੍ਹਾ ਅਧਿਕਾਰੀਆਂ ਦੀ ਪਹਿਲਾਂ ਇਜਾਜ਼ਤ ਨਾਲ ਹੀ ਪੈਦਲ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਵਿੱਚ ਇਜਾਜ਼ਤ ਦਿੱਤੇ ਗਈ ਗਿਣਤੀ ਤੋਂ ਵੱਧ ਲੋਕ ਨਹੀਂ ਹੋਣਗੇ। ਚੋਣ ਪ੍ਰਚਾਰ ਨਾਲ ਸਬੰਧਤ ਹੋਰ ਸਾਰੀਆਂ ਮੌਜੂਦਾ ਵਿਵਸਥਾਵਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।