ਲੁਧਿਆਣਾ : ਮਾਛੀਵਾੜਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਰਹਿੰਦ ਨਹਿਰ ਵਿੱਚ ਸ਼ਰਾਰਤੀ ਅਨਸਰ ਗਾਵਾਂ ਦੀ ਹੱਤਿਆ ਕਰਕੇ ਨਹਿਰ ਅੰਗ ਨਹਿਰ ਵਿੱਚ ਸੁੱਟ ਕੇ ਫਰਾਰ ਹੋ ਗਏ। ਪਵਾਤ ਪੁਲ ‘ਤੇ ਅੱਜ ਇੱਕ ਵਿਅਕਤੀ ਨੇ ਕਾਫੀ ਮਾਤਰਾ ਵਿੱਚ ਥੈਲੇ ਤੇ ਕੁਝ ਗਾਵਾਂ ਦੇ ਅੰਗ ਪਾਣੀ ਵਿੱਚ ਤੈਰਦੇ ਹੋਏ ਵੇਖੇ ਤਾਂ ਸੰਬੰਧਤ ਮਾਛੀਵਾੜਾ ਪੁਲਿਸ ਥਾਣੇ ਵਿੱਚ ਤੁਰੰਤ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਸ਼ਿਵ ਸੇਨਾ ਨੇਤਾ ਰਮਨ ਵਢੇਰਾ ਤੇ ਸਮਾਜ ਸੇਵੀ ਨੀਰਜ ਸਿਹਾਲਾ ਮੌਕੇ ‘ਤੇ ਪਹੁੰਚ ਗਏ ਤੇ ਡੀ.ਐੱਸ.ਪੀ. ਸਮਰਾਲਾ ਹਰਵਿੰਦਰ ਸਿੰਘ ਖਹਿਰਾ ਤੋਂ ਇਲਾਵਾ ਥਾਣਾ ਮੁਖੀ ਵਿਜੇ ਕੁਮਰਾ ਵੀ ਸਥਿਤੀ ਜਾ ਜਾਇਜ਼ਾ ਲੈਣ ਆਏ।
ਪਾਣੀ ਵਿੱਚ ਤੈਰਦੇ ਅੰਗਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕੇ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦਾ ਮਾਸ ਕੱਟ ਕੇ ਪੂਛ, ਚਮੜੀ ਤੇ ਹੋਰ ਅੰਗਾਂ ਨੂੰ ਥੈਲੇ ਵਿੱਚ ਬੰਦ ਕਰਕੇ ਖੁੱਲ੍ਹੇ ਪਾਣੀ ਵਿੱਚ ਸੁੱਟ ਦਿੱਤਾ ਗਿਆ। ਪਵਾਤ ਪੁਲ ਦੀ ਕੰਧ ‘ਤੇ ਵੀ ਖੂਨ ਦੇ ਛਿੱਟੇ ਨਜ਼ਰ ਆਏ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਸੇ ਥਾਂ ਤੋਂ ਗਾਵਾਂ ਦੇ ਅੰਗਾਂ ਨੂੰ ਨਹਿਰ ਵਿੱਚ ਸੁੱਟਿਆ ਗਿਆ। ਨਹਿਰ ਵਿੱਚ ਪਾਣੀ ਘੱਟ ਹੋਣ ਕਰਕੇ ਅੰਗ ਤੇ ਭਰੇ ਥੈਲੇ ਵਹਿ ਨਾ ਸਕੇ, ਜਿਸ ਕਰਕੇ ਇਹ ਸਾਰੀ ਘਟਨਾ ਸਾਹਮਣੇ ਆ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਮੌਕੇ ਥਾਣਾ ਮੁਖੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼ਿਵ ਸੇਨਾ ਨੇਤਾ ਰਮਨ ਵਢੇਰਾ ਤੇ ਨੀਰਜ ਸਿਹਾਲਾ ਦੇ ਬਿਆਨਾਂ ਦੇ ਆਧਾਰ ‘ਤੇ ਗਾਵਾਂ ਦੀ ਹੱਤਿਆ ਕਰਨ ਦੇ ਕਥਿਤ ਦੋਸ਼ ਵਿੱਚ ਅਣਪਛਾਤੇ ਵਿਅਕਤੀਆਂ ਖਇਲਾਫ ਮਾਮਲਾ ਦਰਜ ਕੀਤਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਗੋਤਾਖੋਰਾ ਨੂੰ ਬੁਲਾਇਆ ਗਿਆ ਹੈ ਅਤੇ ਗਾਵਾਂ ਦੇ ਸਾਰੇ ਅੰਗਾਂ ਨੂੰ ਕੱਢ ਕੇ ਵੈਟਰਨਰੀ ਡਾਕਟਰਾਂ ਦੇ ਇੱਕ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਏਗਾ।
ਥਾਣਾ ਮੁਖੀ ਨੇ ਕਿਹਾ ਕਿ ਸਰਹਿੰਦ ਨਹਿਰ ਵਿੱਚੋਂ ਗਾਵਾਂ ਦੇ ਸਾਰੇ ਅੰਗ ਕੱਢਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੀਆਂ ਕੁ ਗਾਵਾਂ ਦੀ ਹੱਤਿਆ ਕੀਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਗਾਵਾਂ ਦੀ ਗਿਣਤੀ 5 ਦੇ ਕਰੀਬ ਲੱਗ ਰਹੀ ਹੈ।