ਏਅਰ ਇੰਡੀਆ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਯਾਤਰੀ ‘ਤੇ ਦੋ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਹ ਘਟਨਾ ਪਿਛਲੇ ਮਹੀਨੇ ਉਦੋਂ ਵਾਪਰੀ ਜਦੋਂ ਦਿੱਲੀ-ਲੰਡਨ ਫਲਾਈਟ ‘ਚ ਸਵਾਰ ਯਾਤਰੀ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਲੜਨ ਲੱਗਾ। ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ, ਜਿਸ ਵਿੱਚ ਚਾਲਕ ਦਲ ਦੇ 2 ਮੈਂਬਰ ਵੀ ਜ਼ਖਮੀ ਹੋ ਗਏ। ਏਅਰ ਇੰਡੀਆ ਨੇ ਡੀਜੀਸੀਏ ਨੂੰ ਬੇਨਤੀ ਕੀਤੀ ਹੈ ਕਿ ਦੋਸ਼ੀ ਵਿਅਕਤੀ ਨੂੰ ਨੋ ਫਲਾਇੰਗ ਲਿਸਟ ‘ਚ ਰੱਖਿਆ ਜਾਵੇ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਏਅਰ ਇੰਡੀਆ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਮੈਨੇਜਮੈਂਟ ਨੇ ਦੋਸ਼ੀ ਵਿਅਕਤੀ ਦਾ ਵਤੀਰਾ ਬਹੁਤ ਮਾੜਾ ਪਾਇਆ। ਜੇ ਅਜਿਹੇ ਲੋਕ ਫਲਾਈਟ ‘ਚ ਸਫਰ ਕਰਦੇ ਹਨ ਤਾਂ ਇਹ ਚਾਲਕ ਦਲ ਦੇ ਮੈਂਬਰਾਂ ਦੇ ਨਾਲ-ਨਾਲ ਯਾਤਰੀਆਂ ਦੀ ਸੁਰੱਖਿਆ ਲਈ ਵੀ ਖਤਰਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ ਦੋਸ਼ੀ ਦੇ ਅਗਲੇ ਦੋ ਸਾਲਾਂ ਲਈ ਭਾਰਤ ਵਿਚ ਉਡਾਣ ਭਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਘਟਨਾ 10 ਅਪ੍ਰੈਲ ਦੀ ਹੈ। ਜਦੋਂ AI-111 ਫਲਾਈਟ ਨੇ ਦਿੱਲੀ ਤੋਂ ਲੰਡਨ ਦੇ ਹੀਥਰੋ ਲਈ ਉਡਾਣ ਭਰੀ। ਟੇਕਆਫ ਤੋਂ ਬਾਅਦ ਯਾਤਰੀ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਹਾਜ਼ ਵਿਚ ਮੌਜੂਦ ਸਟਾਫ ਨੇ ਉਸ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਪਰ ਯਾਤਰੀ ਦੁਰਵਿਵਹਾਰ ਕਰਦਾ ਰਿਹਾ। ਇਸ ਤੋਂ ਬਾਅਦ ਸਵੇਰੇ 10.30 ਵਜੇ ਫਲਾਈਟ ਵਾਪਸ ਦਿੱਲੀ ਪਰਤ ਗਈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਮੰਨੀ ਹਾਰ, ਆਮ ਆਦਮੀ ਪਾਰਟੀ ਤੇ ਸੁਸ਼ੀਲ ਰਿੰਕੂ ਨੂੰ ਦਿੱਤੀ ਜਿੱਤ ਦੀ ਵਧਾਈ
ਏਅਰਲਾਈਨ ਨੇ ਯਾਤਰੀ ਦੇ ਖਿਲਾਫ ਦਿੱਲੀ ਏਅਰਪੋਰਟ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਦਿੱਲੀ ਪੁਲਿਸ ਮੁਤਾਬਕ ਦੋਸ਼ੀ ਵਿਅਕਤੀ ਦਾ ਨਾਮ ਜਸਕੀਰਤ ਸਿੰਘ (25 ਸਾਲ) ਹੈ ਜੋ ਕਿ ਕਪੂਰਥਲਾ ਪੰਜਾਬ ਦਾ ਰਹਿਣ ਵਾਲਾ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਲੰਡਨ ਜਾ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: