ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਵਿਚ ਪਿਛਲੇ ਡੇਢ ਸਾਲ ਦੌਰਾਨ ਤੀਜੀ ਸ਼ਰਾਬ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ। ਮਾਮਲਾ ਘਨੌਰ ਤੋਂ ਹੈ ਜਿਥੇ ਰਾਜਪੁਰਾ ਤੋਂ ਬਾਅਦ ਹੁਣ ਸਨੌਰ ਹਲਕੇ ਵਿੱਚ ਪੁਲਿਸ ਨੇ ਸ਼ਰਾਬ ਫੈਕਟਰੀ ਫੜੀ ।
ਇਸ ਫੈਕਟਰੀ ਨੂੰ ਚਲਾ ਰਹੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਦੋ ਫਰਾਰ ਹਨ। ਮਾਰਚ 2020 ਨੂੰ, ਇਨ੍ਹਾਂ ਲੋਕਾਂ ਨੇ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਸਥਾਪਤ ਕੀਤੀ ਸੀ। ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੇ ਏਕਤਾ ਕਾਲੋਨੀ ਵਿੱਚ ਸ਼ਰਾਬ ਦੀ ਫੈਕਟਰੀ ਸਥਾਪਤ ਕੀਤੀ, ਜਿਸ ਤੋਂ ਬਾਅਦ 10 ਦਿਨਾਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਕਿ ਫੈਕਟਰੀ ਨੂੰ ਘਨੌਰ ਖੇਤਰ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੋਂ ਇਹ ਲੋਕ ਹੁਣ ਚੌੜਾ ਪਿੰਡ ਵਿੱਚ ਸ਼ਰਾਬ ਦੀ ਫੈਕਟਰੀ ਚਲਾ ਰਹੇ ਸਨ।
ਮੁਲਜ਼ਮਾਂ ਦੀ ਪਛਾਣ ਸਲਵਿੰਦਰ ਸਿੰਘ, ਹਰਦੀਪ ਕੁਮਾਰ ਅਤੇ ਹਨੀਸ਼ ਕੁਮਾਰ ਵਜੋਂ ਹੋਈ ਹੈ। ਮੁਲਜ਼ਮਾਂ ਦੇ ਖ਼ਿਲਾਫ਼ ਨਾਜਾਇਜ਼ ਸ਼ਰਾਬ ਸਪਲਾਈ ਕਰਨ ਦੇ ਵੱਖ ਵੱਖ ਥਾਣਿਆਂ ਵਿਚ 12 ਮੁਕੱਦਮੇ ਪਹਿਲਾਂ ਹੀ ਦਰਜ ਹਨ। ਇਸ ਮੌਕੇ ਪੁਲਿਸ ਨੇ ਸ਼ਰਾਬ ਦੀ ਢੋਆ ਢੁਆਈ ਲਈ ਵਰਤੀ ਜਾਂਦੀ ਫੌਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਇਸ ਗੱਲ ਦਾ ਖੁਲਾਸਾ ਪਟਿਆਲਾ ਦੇ ਐੱਸਐੱਸਪੀ ਡਾ ਸੰਦੀਪ ਕੁਮਾਰ ਗਰਗ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਕੀਤਾ . ਇਸ ਵਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡਾ ਗਰਗ ਅਨੁਸਾਰ ਬੀਤੀ ਸ਼ਾਮ ਮੁਖ਼ਬਰੀ ਦੇ ਆਧਾਰ ਤੇ ਸਨੌਰ ਹਲਕੇ ਦੇ ਪਿੰਡ ਚੋਰਾ ਸਥਿਤ ਸ਼ਗੁਨ ਬਿਹਾਰ ਵਿਚ ਇਸ ਫੈਕਟਰੀ ਨੂੰ ਫੜਿਆ ਗਿਆ।
ਇਹ ਵੀ ਪੜ੍ਹੋ : ਵਿਨੈ ਮਹਾਜਨ ਨੇ PSIDC ਦੇ ਸੀਨੀਅਰ ਵਾਈਸ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ