ਚੰਡੀਗੜ੍ਹ : ਵਿਜੀਲੈਂਸ ਟੀਮ ਨੇ ਮਾਲ ਵਿਭਾਗ ਦੇ ਇੱਕ ਪਟਵਾਰੀ ਨੂੰ ਉਸ ਵੇਲੇ ਫੜਿਆ ਜਦੋਂ ਉਹ ਚੰਡੀਗੜ੍ਹ ਦੇ ਰਹਿਣ ਵਾਲੇ ਇੱਕ ਬੰਦੇ ਤੋਂ 4,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ।
ਦੋਸ਼ੀ ਦੀ ਪਛਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਸ਼ਿਕਾਇਤ ਮਿਲਣ ‘ਤੇ ਪੀਸੀ ਐਕਟ 1988 ਦੀ ਧਾਰਾ 7 13 (1) (ਬੀ) 13 (2) ਦੇ ਅਧੀਨ ਐਫਆਈਆਰ ਨੰਬਰ 04/2021 ਮਾਲ ਵਿਭਾਗ ਚੰਡੀਗੜ੍ਹ ਦੇ ਵਿਨੋਦ ਕੁਮਾਰ ਪਟਵਾਰੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਨੂੰ ਆਪਣੇ ਤਬਾਦਲੇ ਵਾਸਤੇ ਘਰ ਦੇ ਫਰਦ ਦੀ ਕਾਪੀ ਦੀ ਲੋੜ ਸੀ। ਜਦੋਂ ਉਹ ਬੁੜੈਲ ਦੇ ਪਟਵਾਰੀ ਦਫਤਰ ਪਹੁੰਚਿਆ ਤਾਂ ਉਹ ਵਿਨੋਦ ਕੁਮਾਰ ਨੂੰ ਮਿਲਿਆ, ਜਿਸ ਨੇ ਉਸਦਾ ਕੰਮ ਕਰਨ ਲਈ 5000 ਰੁਪਏ ਦੀ ਮੰਗੇ। ਗੱਲਬਾਤ ਤੋਂ ਬਾਅਦ ਮਾਮਲਾ 4000 ਰੁਪਏ ਵਿੱਚ ਤੈਅ ਹੋਇਆ।
ਇਹ ਵੀ ਦੇਖੋ :
Instant Aloo Dosa Pan Cake | Morning Nashta Recipe | Watch Full Video On 07 October
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਸਨੇ ਵਿਨੋਦ ਕੁਮਾਰ ਪਟਵਾਰੀ ਨੂੰ ਪਹਿਲਾਂ ਹੀ 2000 ਦੇ ਦਿੱਤੇ ਸਨ ਅਤੇ ਹੁਣ ਉਹ ਉਸਨੂੰ ਉਸਦੇ ਘਰ ਦੇ ਫਰਦ ਦੀ ਕਾਪੀ ਸੌਂਪਣ ਲਈ ਬਾਕੀ ਦੇ 2000 ਰੁਪਏ ਮੰਗ ਰਿਹਾ ਸੀ।
ਇਹ ਵੀ ਪੜ੍ਹੋ : ਬਾਹਰਲੇ ਸੂਬੇ ਤੋਂ ਆਉਂਦਾ ਪਰਮਲ ਨਾਲ ਭਰਿਆ ਟਰੱਕ ਕੀਤਾ ਕਾਬੂ
ਓਐਸਡੀ ਵਿਜੀਲੈਂਸ ਦੀਪਕ ਯਾਦਵ ਅਤੇ ਇੰਸਪੈਕਟਰ ਦਲਬੀਰ ਸਿੰਘ ਦੇ ਅਧੀਨ ਗਵਾਹਾਂ ਅਤੇ ਪੀਐਸ ਵਿਜੀਲੈਂਸ ਦੇ ਅਧਿਕਾਰੀਆਂ ਦੀ ਇੱਕ ਟ੍ਰੈਪ ਟੀਮ ਦਾ ਗਠਨ ਬੁੜੈਲ (ਭੋਪਾਲ ਸਿੰਘ ਸਟੇਡੀਅਮ) ਦੇ ਪਟਵਾਰੀ ਦਫਤਰ ਵਿੱਚ ਕੀਤਾ ਗਿਆ। ਦੋਸ਼ੀ ਨੂੰ ਰਿਸ਼ਵਤ ਦੀ ਰਕਮ ਅਤੇ ਮੁਲਜ਼ਮ ਕੋਲੋਂ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।