ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਘਰ ਟੁੱਟੇ ਹਨ ਜਾਂ ਛੱਪਰ ਹਨ, ਉਨ੍ਹਾਂ ਨੂੰ ਪੱਕੇ ਘਰ ਦਿੱਤੇ ਜਾਣਗੇ। ਸੀ.ਐੱਮ. ਮਾਨ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ। ਅਸੀਂ ਸਾਰੇ ਆਪਣੇ ਦੁੱਖ-ਸੁੱਖ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਲੋਕਾਂ ਨੂੰ ਕਿਹਾ ਕਿ ਹੁਣ ਉਹ ਲੀਡਰਾਂ ਦੇ ਅੱਗੇ ਹੱਥ ਜੋੜਨਾ ਬੰਦ ਕਰ ਦੇਣ, ਮੈਂ ਅੱਗੇ ਹੱਥ ਜੁੜਵਾਉਣ ਵਾਲਾ ਨਹੀਂ, ਸਿਰ ‘ਤੇ ਹੱਥ ਰੱਖਣ ਵਾਲਾ ਹਾਂ।
ਸੀ.ਐਮ ਮਾਨ ਨੇ ਮੀਟਿੰਗ ਵਿੱਚ ਮੌਜੂਦ ਔਰਤਾਂ ਨੂੰ ਕਿਹਾ ਕਿ ਉਹ ਘਰ ਨੂੰ ਸੰਭਾਲਦੀਆਂ ਹਨ ਉਨ੍ਹਾਂ ਨੂੰ ਘਰ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਪਤਾ ਹੈ ਕਿ ਜਿਨ੍ਹਾਂ ਵੀ ਔਰਤਾਂ ਦੇ ਘਰ ਟੁੱਟੇ ਹੋਏ ਹਨ ਉਹ ਆਪਣੇ ਇਲਾਕੇ ਦੇ ਐੱਸ.ਡੀ.ਐੱਮ. ਅਤੇ ਬੀਡੀਪੀਓ ਨੂੰ ਇਸ ਦੀਆਂ ਸ਼ਿਕਾਇਤਾਂ ਦੇਣ। ਉਸ ਦੇ ਘਰਾਂ ਦੀ ਟੁੱਟ-ਫੁੱਟ ਨੂੰ ਠੀਕ ਕਰਕੇ ਪੱਕੇ ਲੈਂਟਰ ਦੀ ਛੱਤ ਲਾਈ ਜਾਵੇ।
ਦੂਜੇ ਪਾਸੇ ਸੰਗਰੂਰ ਦੇ ਨਿਹਾਲਗੜ੍ਹ ਵਿੱਚ ਆਜ਼ਾਦੀ ਘੁਲਾਟੀਏ ਤੇਜਾ ਸਿੰਘ ਸਵਤੰਤਰ ਦੇ ਬੁੱਤ ਦੀ ਘੁੰਢ ਚੁਕਾਈ ਪ੍ਰੋਗਰਾਮ ਦੌਰਾਨ ਸੀ.ਐੱਮ. ਮਾਨ ਨੇ ਕਿਹਾ ਕਿ ਹੁਣ ਮੀਂਹ ਤੇ ਗੜਿਆਂ ਨਾਲ ਫਸਲਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਮੁਆਵਜ਼ੇ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਮਿੰਨਤਾਂ ਨਹੀਂ ਕਰੇਗੀ, ਸਗੋਂ ਖਰਾਬ ਹੋਈ ਕਣਕ ਦੀ ਫਸਲ ਦੀ ਖਰੀਦ ‘ਤੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਕੀਮਤ ਵਿੱਚ ਕਟੌਤੀ ਨਾਲ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇਗੀ। ਸੀ.ਐੱਮ. ਮਾਨ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਕੌਮੀ ਅਨਾਜ ਸਟੋਰੇਜ ਲਈ ਕਣਕ ਦੀ ਮੰਗ ਕਰੇਗੀ ਉਤੋਂ ਉਹ ਉਨ੍ਹਾਂ ਤੋਂ ਕਿਸਾਨਾਂ ਦੇ ਹਿੱਤ ਵਿੱਚ ਮੁਆਵਜ਼ੇ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਉਮੀਦਵਾਰ ਨਾਮਜ਼ਦਗੀ ਦੌਰਾਨ ਕਾਂਗਰਸ ਨੇ ਵਿਖਾਈ ਇਕਜੁੱਟਤਾ, ਪਹੁੰਚੇ ਵੱਡੇ ਆਗੂ
ਸੀ.ਐੱਮ. ਮਾਨ ਨੇ ਕੇਂਦਰ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਕਿਸਾਨਾਂ ਦਾ ਹੱਥ ਨਹੀਂ ਫੜਿਆ ਹੈ, ਸਗੋਂ ਕਣਕ ਦੇ ਦਾਣੇ ਦੇ ਸੁੰਗੜਨ ਅਤੇ ਟੁੱਟੇ ਦਾਣਿਆਂ ਕਰਕੇ ਮੁੱਲ ਵਿੱਚ ਕਟੌਤੀ ਕਰਕੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: