ਲਾਟਰੀ ਕਈ ਲੋਕਾਂ ਦੀ ਕਿਸਮਤ ਬਦਲ ਦਿੰਦੀ ਹੈ। ਤੁਸੀਂ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸੁਣੀਆਂ ਹੋਣਗੀਆਂ ਕਿ ਜਿਸ ਸ਼ਖਸ ਕੋਲ ਰਹਿਣ ਲਈ ਘਰ ਤੱਕ ਨਹੀਂ ਸੀ, ਉਹ ਮਿੰਟਾਂ-ਸਕਿੰਟਾਂ ਵਿਚ ਅਮੀਰ ਹੋ ਗਿਆ। ਅਜਿਹਾ ਸਿਰਫ ਕਹਾਣੀਆਂ ਵਿਚ ਹੀ ਨਹੀਂ ਸਗੋਂ ਸੱਚ ਵਿਚ ਵੀ ਹੁੰਦਾ ਹੈ। ਪਰ ਇਕ ਸ਼ਖਸ ਦੇ ਨਾਲ ਤਾਂ ਇਸ ਤੋਂ ਵੀ ਵੱਡਾ ਜੈਕਪਾਟ ਲੱਗਾ ਹੈ। ਉਸ ਨੇ ਅਜਿਹਾ ਇਨਾਮ ਜਿੱਤਿਆ ਹੈ ਕਿ ਰੋਜ਼ਾਨਾ ਉਸਨੂੰ 83 ਹਜ਼ਾਰ ਰੁਪਏ ਮਿਲਣਗੇ। ਉਹ ਵੀ ਇਕ ਦੋ ਮਹੀਨੇ ਦੀ ਗੱਲ ਨਹੀਂ, ਪੂਰੀ ਜ਼ਿੰਦਗੀ। ਯਾਨੀ ਜਦੋਂ ਤੱਕ ਉਹ ਜ਼ਿੰਦਾ ਰਹੇਗਾ, ਕੰਪਨੀ ਉਸ ਨੂੰ ਇੰਨੇ ਪੈਸੇ ਰੋਜ਼ਾਨਾ ਦਿੰਦੀ ਰਹੇਗੀ।
ਅਮਰੀਕਾ ਦੇ ਰਹਿਣ ਵਾਲੇ ਇਸ ਸ਼ਖਸ ਨੇ ਨਿਊਯਾਰਕ ਲਾਟਰੀ ਕੈਸ਼4ਲਾਈਫ ਦਾ ਟਿਕਟ ਖਰੀਦਿਆ ਸੀ। ਜਦੋਂ ਲਾਟਰੀ ਦਾ ਡਰਾਅ ਹੋਇਆ ਤਾਂ ਇਸ ਦੇ ਹੱਥ ਮੈਗਾ ਜੈਕਪਾਟ ਲੱਗ। ਅਮੇਜਿੰਗ ਪ੍ਰਾਈਜ਼ ਮਨੀ ਤਹਿਤ ਇਸ ਨੂੰ ਰੋਜ਼ਾਨਾ 1000 ਡਾਲਰ ਮਿਲਣਾ ਸੀ ਪਰ ਇਸ ਦਰਮਿਆਨ ਉਸ ਨੇ ਇਕ ਵੱਡਾ ਫੈਸਲਾ ਲਿਆ। ਲਾਟਰੀ ਕੰਪਨੀ ਨੇ ਉਸ ਨੂੰ ਆਫਰ ਦਿੱਤਾ ਕਿ ਉਹ ਚਾਹੇ ਤਾਂ ਸਾਰਾ ਪੈਸਾ ਇਕੱਠਾ ਲੈ ਸਕਦਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵਾਪਰੀ ਵੱਡੀ ਵਾਰ.ਦਾਤ, ਰਿਟਾਇਰਡ ਕੈਪਟਨ ਦੀ ਭੇਦਭਰੇ ਹਾਲਤ ‘ਚ ਮਿਲੀ ਮ੍ਰਿਤਕ ਦੇਹ
ਇਸ ਸ਼ਖਸ ਨੇ ਆਪਣੀ ਕੰਪਨੀ ਪਿੰਕੀ ਏਸਮੰਡ ਲਿਮਟਿਡ ਲਾਇਬਿਲਟੀ ਦੇ ਨਾਂ ਤੋਂ ਟਿਕਟ ਖਰੀਦਿਆ ਸੀ। ਇਸ ਲਈ ਕੰਪਨੀ ਨੂੰ 4,285,683 ਡਾਲਰ ਦਾ ਇਕਮੁਸ਼ਤ ਭੁਗਤਾਨ ਕਰ ਦਿੱਤਾ ਗਿਆ। ਭਾਰਤੀ ਰੁਪਿਆਂ ਵਿਚ ਇਸ ਦੀ ਕੀਮਤ 5.72 ਕਰੋੜ ਰੁਪਏ ਹੋਵੇਗੀ। ਸ਼ਖਸ ਨੇ ਟਿਕਟ ਬਰੁਕਲਿਨ ਵਿਚ 2021 ਚਰਚ ਐਵੇਨਿਊ ‘ਤੇ ਚਰਚ ਬਲਿਊ ਸਕਾਈ ਡੇਲੀ ਵਿਚ ਖਰੀਦਿਆ ਸੀ।
ਵੀਡੀਓ ਲਈ ਕਲਿੱਕ ਕਰੋ : –