ਅੰਮ੍ਰਿਤਸਰ-ਕੈਨੇਡਾ ਵਿਚ ਫਲਾਈਟ ਸ਼ੁਰੂ ਕਰਨ ਦੀ ਮੰਗ ਇੱਕ ਵਾਰ ਫਿਰ ਉੱਠੀ ਹੈ। ਇਸ ਵਾਰ ਇਹ ਮੰਗ ਭਾਰਤ ਵਿਚ ਨਹੀਂ, ਕੈਨੇਡਾ ਵਿਚ ਚੁੱਕੀ ਗਈ ਹੈ। ਕੈਨੇਡੀ ਦੀ ਸੰਸਦ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਾਂਸਦ ਬ੍ਰੈਡ ਵਿਸ ਨੇ ਇਸ ਮਾਮਲੇ ਨੂੰ ਚੁੱਕਿਆ ਹੈ। ਭਾਰਤ ਤੋਂ ਇਲਾਵਾ ਕੈਨੇਡਾ ਵਿਚ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਲਗਾਤਾਰ ਭਾਰਤ ਤੋਂ ਇਲਾਵਾ ਕੈਨੇਡਾ ਵਿੱਚ ਵੀ ਅੰਮ੍ਰਿਤਸਰ ਤੋਂ ਵਿਦੇਸ਼ੀ ਉਡਾਣਾਂ ਦੀ ਲਗਾਤਾਰ ਮੰਗ ਕਰਦਾ ਆ ਰਿਹਾ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕੀ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਤੇ ਗਲੋਬਲ ਕਨਵੀਰਨ ਅਮਰੀਕਾ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਕੈਨੇਡਾ ਵਿਚ ਵੀ ਅੰਮ੍ਰਿਤਸਰ-ਕੈਨੇਡਾ ਫਲਾਈਟ ਸ਼ੁਰੂ ਕਰਨ ਦੀ ਮੰਗ ਉਠਦੀ ਰਹੀ ਹੈ। ਕੁਝ ਸਮਾਂ ਪਹਿਲਾਂ ਸਰੀ ਨਿਵਾਸੀ ਮੋਹਿਤ ਪੁੰਜ ਨੇ ਸੰਸਦ ਵਿਚ ਸਿੱਧੀ ਉਡਾਣਾਂ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਸਾਂਸਦ ਬ੍ਰੈਡ ਵਿਸ ਵੱਲੋਂ ਹਮਾਇਤ ਮਿਲੀ ਹੈ। ਪਟੀਸ਼ਨ ਜ਼ਰੀਏ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਵਿਚ ਸਿੱਧੀ ਉਡਾਣ ਸ਼ੁਰੂ ਕਰਵਾਉਣ ਲਈ ਬਦਲ ਲੱਭਣ ਦੀ ਵਕਾਲਤ ਕੀਤੀ ਗਈ ਸੀ।
ਸਮੀਪ ਗੁੰਮਟਾਲਾ ਨੇ ਦੱਸਿਆ ਕਿ ਸਿਰਫ 30 ਦਿਨਾਂ ਵਿਚ ਕੈਨੇਡਾ ਅੰਦਰ 14160 ਲੋਕਾਂ ਨੇ ਆਨਲਾਈਨ ਤੇ ਹੋਰ ਮਾਧਿਅਮਾਂ ਰਾਹੀਂ ਪਟੀਸ਼ਨ ਨੂੰ ਸਮਰਥਨ ਦਿੱਤਾ ਹੈ। ਸਾਂਸਦ ਵਿਸ ਨੇ ਕਿਹਾ ਕਿ ਮਿਸ਼ਨ ਮੈਟਸਕੀ ਫ੍ਰੇਜਰ ਕੈਨੀਅਨ ਬ੍ਰਿਟਿਸ਼ ਕੋਲੰਬੀਆ ਸੂਬੇ ਸਣੇ ਕੈਨੇਡਾ ਵਿਚ 10 ਲੱਖ ਤੋਂ ਵੱਧ ਪੰਜਾਬੀ ਰਹਿੰਦੇ ਹਨ ਜਿਨ੍ਹਾਂ ਵਿਚੋਂ ਹਜ਼ਾਰਾਂ ਪਰਿਵਾਰ ਹਰ ਸਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪੰਜਾਬ ਜਾਣਾ ਚਾਹੁੰਦੇ ਹਨ। ਨਾਲ ਹੀ ਸਿੱਖਾਂ ਦਾ ਸਰਵਉੱਤਮ ਸਥਾਨ ਗੋਲਡਨ ਟੈਂਪਲ ਅੰਮ੍ਰਿਤਸਰ ਵਿਚ ਹੈ ਜਿਥੇ ਹਰ ਸਾਲ ਸ਼ਰਧਾਲੂ ਦਰਸ਼ਨਾਂ ਲਈ ਆਉਣਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: