ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕਈ ਸਪਾ ਸੈਂਟਰਾਂ ਚਲਾਏ ਜਾ ਰਹੇ ਹਨ, ਜਿਥੇ ਮਸਾਜ ਸੇਵਾਵਾਂ ਦੇਣ ਦੇ ਨਾਂ ‘ਤੇ ਗੰਦਾ ਧੰਦਾ ਚਲਾਇਆ ਜਾ ਰਿਹਾ ਹੈ। ਇਨ੍ਹਾਂ ਦੀਆਂ ਕਈ ਸ਼ਿਕਾਇਤਾਂ ਮਹਿਲਾ ਕਮਿਸ਼ਨ ਕੋਲ ਪਹੁੰਚੀਆਂ, ਜਿਸ ਤੋਂ ਬਾਅਦ ਇਸ ਬਾਰੇ ਪਤਾ ਲਾਉਣ ਲਈ ਕਮਿਸ਼ਨ ਦੀ ਚੇਅਰਪਰਸਨ ਨੇ ਖੁਦ ਜਸਟ ਡਾਇਲ ‘ਤੇ ਮੈਸੇਜ ਕੀਤੇ।
ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਥੇ ਵ੍ਹਾਟਸਐਪ ਰਾਹੀਂ ਜਸਟ ਡਾਇਲ ‘ਤੇ ਮੈਸੇਜ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਕਈ ਕੁੜੀਆਂ ਦੀਆਂ ਫੋਟੋਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਨਾਲ ਰੇਟ ਦੱਸੇ ਗਏ ਸਨ। ਉਨ੍ਹਾਂ ਆਪਣੇ ਸਪਾ ਸੈਂਟਰ ਦਾ ਪਤੇ ਦਾ ਵੀ ਜ਼ਿਕਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਅਸੀਂ Justdial ‘ਤੇ ਫੋਨ ਕਰਕੇ ਸਪਾ ਮਸਾਜ ਬਾਰੇ ਫਰਜ਼ੀ ਪੁੱਛਗਿੱਛ ਕੀਤੀ ਅਤੇ ਸਾਨੂੰ ਸਾਡੇ ਫੋਨ ‘ਤੇ ਅਜਿਹੇ 50 ਮੈਸੇਜ ਮਿਲੇ, ਜਿਨ੍ਹਾਂ ‘ਚ 150 ਤੋਂ ਵੱਧ ਕੁੜੀਆਂ ਦੇ ‘ਰੇਟ’ ਦੱਸੇ ਗਏ ਸਨ।
ਇਹ ਵੀ ਪੜ੍ਹੋ : ਰਾਜਪੁਰਾ ‘ਚ 4 ਬੱਚਿਆਂ ਦੀ ਮੌਤ ਮਾਮਲੇ ਦੀ ਹੋਵੇ ਉੱਚ ਪੱਧਰੀ ਜਾਂਚ : ਅਕਾਲੀ ਦਲ
ਵੂਮੈਨ ਕਮਿਸ਼ਨ ਦੀ ਚੇਅਰਮੈਨ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਤੇ ਜਸਟ ਡਾਇਲ ਨੂੰ ਸੰਮਨ ਜਾਰੀ ਮਹਿਲਾ ਕਮਿਸ਼ਨ ਵੱਲੋਂ ਸੰਮਨ ਜਾਰੀ ਕੀਤੇ ਜਾ ਰਹੇ ਹਨ। ਇਸ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਵਿੱਚ ਜਸਟ ਡਾਇਲ ਦੀ ਕੀ ਭੂਮਿਕਾ ਹੈ?