ਕਈ ਦਹਾਕਿਆਂ ਦੇ ਬਾਅਦ ਗ੍ਰੀਸ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਇਸੇ ਵਜ੍ਹਾ ਨਾਲ ਇਥੋਂ ਦੇ ਜੰਗਲਾਂ ਵਿਚ ਅੱਗ ਲੱਗੀ ਹੈ। ਇਸ ਦਰਮਿਆਨ ਗ੍ਰੀਸ ਦੀ ਹਵਾਈ ਫੌਜ ਦਾ ਅੱਗ ਬੁਝਾਉਣ ਵਾਲਾ ਜਹਾਜ਼ ਏਵੀਆ ਦੀਪ ਦੇ ਜੰਗਲ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਸਮੇਂ ਦੁਰਘਟਨਾਗ੍ਰਸਤ ਹੋ ਗਿਆ। ਜਹਾਜ਼ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ।
ਸੀਐੱਲ-215 ਜਹਾਜ਼ ਨੂੰ ਏਵੀਆ ਦੀਪ ‘ਤੇ ਪਾਣੀ ਛਿੜਕਦੇ ਹੋਏ ਦੇਖਿਆ ਗਿਆ। ਜਹਾਜ਼ ਦਾ ਇਕ ਹਿੱਸਾ ਦਰੱਖਤ ਦੀ ਟਾਹਣੀ ਵਿਚ ਪਸ ਗਿਆ। ਕੁਝ ਹੀਦੇਰ ਬਾਅਦ ਉਹ ਦੁਰਘਟਨਾਗ੍ਰਸਤ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਦ4ਸਿਆ ਕਿ ਏਵੀਆ ਦੀਪ ਦੇ ਜੰਗਲਾਂ ਵਿਚ ਐਤਵਾਰ ਨੂੰ ਅੱਗ ਲੱਗੀ ਸੀ। ਇਸ ਨੂੰ ਬੁਝਾਉਣ ਵਿਚ ਜਹਾਜ਼ ਮਦਦ ਕਰ ਰਿਹਾ ਸੀ ਪਰ ਇਹ ਏਵੀਆ ਦੇ ਇਕ ਪਿੰਡ ਪਲੈਟਨਿਸਟੋ ਕੋਲ ਦੁਰਘਟਨਾਗ੍ਰਸਤ ਹੋ ਗਿਆ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਏਵੀਆ ‘ਤੇ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ 3 ਜਹਾਜ਼ ਲੱਗੇ ਹੋਏ ਹਨ ਤੇ ਨਾਲ ਹੀ 100 ਤੋਂ ਜ਼ਿਆਦਾ ਫਾਇਰ ਬ੍ਰਿਗੇਡ ਮੁਲਾਜ਼ਮ ਵੀ ਲੱਗੇ ਹੋਏ ਹਨ। ਗ੍ਰੀਸ ਦੇ ਏਅਰਫੋਰਸ ਵੱਲੋਂ ਜਾਰੀ ਬਿਆਨ ਮੁਤਾਬਕ ਪਾਣੀ ਵਰ੍ਹਾਉਣ ਵਾਲਾ Candai CL 215 ਕ੍ਰੈਸ਼ ਹੋ ਗਿਆ। ਹਾਦਸਾ ਲਗਭਗ 2.52 ਵਜੇ ਹੋਇਆ। ਘਟਨਾ ਦੇ ਬਾਅਦ ਸਰਚ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੇ ਬਾਅਦ ਪਤਾ ਲੱਗਾ ਕਿ 2 ਪਾਇਲਟਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ
ਰੋਡਸ ਦੇ ਜੰਗਲ ਵਿਚ ਲੱਗੀ ਅੱਗ ‘ਤੇ ਕਾਬੂ ਪਾਉਣ ਤੇ ਲੋਕਾਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਮੁਲਾਜ਼ਮ ਲੱਗੇ ਹੋਏ ਹਨ। ਜ਼ਮੀਨ ਤੇ ਸਮੁੰਦਰ ਦੇ ਰਸਤੇ ਤੋਂ ਨਿਕਾਸੀ ਜਾਰੀ ਹੈ। ਗ੍ਰੀਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਜੰਗਲ ਦੀ ਅੱਗ ਦੀ ਵਜ੍ਹਾ ਨਾਲ ਆਪਣਾ ਘਰ ਛੱਡਣਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: