ਨੀਟ ਯੂਜੀ ਪ੍ਰੀਖਿਆ 2022 17 ਜੁਲਾਈ ਨੂੰ ਹੋਣੀ ਤੈਅ ਹੈ, ਜਿਸ ਨੂੰ ਟਾਲਣ ਦੀ ਮੰਗ ਨੂੰ ਲੈ ਕੇ ਸੋਸ਼ਲ਼ ਮੀਡੀਆ ‘ਤੇ ਲਗਾਤਾਰ ਕੈਂਪੇਨ ਚੱਲ ਰਹੇ ਹਨ, ਕਈ ਵਿਦਿਆਰਥੀ ਪ੍ਰੀਖਿਆ ਨੂੰ ਮੁਲਤਵੀ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕਰ ਰਹੇ ਹਨ ਤੇ ਹੁਣ ਇਸ ਨੂੰ ਟਾਲਣ ਦੀ ਮੰਗ ਨਾਲ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਤੁਰੰਤ ਸੁਣਵਾਈ ਲਈ ਅੱਜ ਸਵੇਰੇ ਅਦਾਲਤ ਦੇ ਸਾਹਮਣੇ ਪਟੀਸ਼ਨ ਦਾ ਜ਼ਿਕਰ ਕੀਤੇ ਜਾਣ ਦੀ ਸੰਭਾਵਨਾ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੀ.ਬੀ.ਐੱਸ.ਈ. ਤੇ ਹੋਰ ਬੋਰਡ ਪ੍ਰੀਖਿਆਵਾਂ ਲੈਣ ਵਿੱਚ ਦੇਰ ਹੋਈ ਹੈ। ਅਜਿਹੇ ਵਿੱਚ ਐੱਨ.ਟੀ.ਏ. ਵੱਲੋਂ ਨੀਟ ਅੰਡਰ ਗ੍ਰੈਜੂਏਟ ਪ੍ਰੀਖਿਆ ਦੇ ਆਯੋਜਨ ਵਿੱਚ ਕਾਹਲੀ ਕਰਨਾ ਵਿਦਿਆਰਥੀਆਂ ਦੇ ਹਿਤ ਵਿੱਚ ਨਹੀਂ ਹੈ। ਇਸ ਨਾਲ ਵਿਦਿਆਰਥੀਆਂ ‘ਤੇ ਗੈਰ-ਲੋੜੀਂਦਾ ਦਬਾਅ ਬਣ ਰਿਹਾ ਹੈ। ਕਈ ਵਿਦਿਆਰਥੀ ਤਣਾਅ ਵਾਲੇ ਹਾਲਾਤਾਂ ਤੋਂ ਲੰਘ ਰਹੇ ਹਨ ਤੇ ਇਸ ਨਾਲ ਮਾਪੇ ਵੀ ਪ੍ਰੇਸ਼ਾਨ ਹਨ।
ਉਥੇ ਹੀ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਦੀਆਂ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਨੀਟ ਉਮੀਦਵਾਰ ਪ੍ਰੀਖਿਆ 30 ਤੋਂ 40 ਦਿਨਾਂ ਤੱਕ ਟਾਲਣ ਦੀ ਮੰਗ ਕਰ ਰਹੇ ਹਨ। ਵਿਦਿਆਰਥੀ ਜਥੇਬੰਦੀਆਂ ਤੇ ਵਿਦਿਆਰਥੀਆਂ ਵੱਲੋਂ ਨੀਟ ਯੂਜੀ ਪ੍ਰੀਖਿਆ ਟਾਲਣ ਨੂੰ ਲੈ ਕੇ ਜੇਈਈ ਮੇਨ ਪ੍ਰੀਖਿਆ ਟਾਲਣ, ਬੋਰਡ ਐਗਜ਼ਾਮ ਟਾਲਣ ਤੇ ਕਾਊਂਸਲਿੰਗ ਟਾਲੇ ਜਾਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: