ਬੁੱਧਵਾਰ ਨੂੰ ਪਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ‘The Banking Laws (amendment), Bill 2021’ ਨੂੰ ਸੰਸਦ ਵਿੱਚ ਪੇਸ਼ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਲਦ ਹੀ ਦੇਸ਼ ਦੇ ਦੋ ਸਰਕਾਰੀ ਬੈਂਕ ਪ੍ਰਾਈਵੇਟ ਹੋ ਜਾਣਗੇ। ਖ਼ਬਰਾਂ ਦੀ ਮੰਨੀਏ ਤਾਂ ਨਿੱਜੀਕਰਨ ਵਿੱਚ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਅਤੇ ਸੈਂਟਰਲ ਬੈਂਕ ਆਫ ਇੰਡੀਆ ਦੇ ਨਾਮ ਸ਼ਾਮਲ ਹੋ ਸਕਦੇ ਹਨ।
ਉੱਥੇ ਹੀ, ਨਿੱਜੀਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਮਿਲਣ ਪਿੱਛੋਂ ਇਨ੍ਹਾਂ ਦੋਹਾਂ ਬੈਂਕਾਂ ਦੇ ਸ਼ੇਅਰਾਂ ਵਿੱਚ 15 ਤੋਂ 20 ਫ਼ੀਸਦੀ ਤੱਕ ਦੀ ਤੇਜ਼ੀ ਦੇਖਣ ਨੂੰ ਮਿਲੀ। ਸਰਕਾਰ ਦੇ ਫ਼ੈਸਲੇ ਤੋਂ ਨਿਵੇਸ਼ਕ ਖ਼ੁਸ਼ ਨਜ਼ਰ ਆ ਰਹੇ ਹਨ।
ਕੇਂਦਰੀ ਬਜਟ ਵਿੱਚ ਬੈਂਕਾਂ ਦੇ ਨਿੱਜੀਕਰਨ ਦੇ ਐਲਾਨ ਦੀ ਯੋਜਨਾ ਸਰਕਾਰ ਦੇ ਮਾਲੀ ਵਰ੍ਹੇ 2021-22 ਲਈ ਸਰਕਾਰ ਦੇ ਵਿਆਪਕ ਵਿਨਿਵੇਸ਼ ਟੀਚਿਆਂ ਦੇ ਹਿੱਸੇ ਵਜੋਂ ਹੈ। ਇਸ ਵਿੱਚ ਕਈ ਹੋਰ ਗੈਰ-ਵਿੱਤੀ ਸਰਕਾਰੀ-ਮਾਲਕੀਅਤ ਇਕਾਈਆਂ ਦਾ ਨਿੱਜੀਕਰਨ ਅਤੇ ਪੂਰੀ ਮਲਕੀਅਤ ਵਾਲੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਦੀ ਲਿਸਟ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਜ਼ਿਕਰਯੋਗ ਹੈ ਕਿ ਇੰਡੀਅਨ ਓਵਰਸੀਜ਼ ਬੈਂਕ ਦਾ ਅੱਜ ਇੰਟਰਾ-ਡੇ ਟ੍ਰੇਡ ਅੱਜ 20 ਫੀਸਦੀ ਵਧ ਕੇ 23.80 ਰੁਪਏ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਸੈਂਟਰ ਬੈਂਕ ਆਫ ਇੰਡੀਆ ਵਿੱਚ BSE ‘ਤੇ 15 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਮੁਕਾਬਲੇ, S&P BSE ਸੈਂਸੈਕਸ ਸਵੇਰੇ 09:19 ਵਜੇ 0.2 ਫੀਸਦੀ ਵਧ ਕੇ 58,810 ‘ਤੇ ਸੀ।
ਇਹ ਵੀ ਪੜ੍ਹੋ : CM ਚੰਨੀ ਦੇ ਐਲਾਨ ਖਿਲਾਫ ਕੇਬਲ ਸੰਚਾਲਕਾਂ ਦਾ ਹੱਲਾ-ਬੋਲ, ਚੋਣਾਂ ਤੋਂ ਪਹਿਲਾਂ 100 ਰੁ: ਰੇਟ ਕਰਨ ‘ਤੇ ਘੇਰੀ ਸਰਕਾਰ
IOB ਅਤੇ CBI ਦੇ ਸ਼ੇਅਰ BSE ‘ਤੇ 30 ਜੂਨ, 2021 ਨੂੰ ਲੜੀਵਾਰ 29 ਰੁਪਏ ਅਤੇ 29.65 ਰੁਪਏ ਦੇ 52-ਹਫ਼ਤੇ ਦੇ ਉੱਚੇ ਪੱਧਰ ‘ਤੇ ਪਹੁੰਚ ਗਏ ਸਨ। ਇਸ ਦੌਰਾਨ ਬੈਂਕ ਆਫ ਮਹਾਰਾਸ਼ਟਰ ਅੱਜ ਇੰਟਰਾ-ਡੇ ਟਰੇਡ ‘ਚ 9 ਫੀਸਦੀ ਵੱਧ ਕੇ 21.35 ਰੁਪਏ ਅਤੇ ਬੈਂਕ ਆਫ ਇੰਡੀਆ 3 ਫੀਸਦੀ ਵਧ ਕੇ 60.35 ਰੁਪਏ ‘ਤੇ ਰਿਹਾ।