ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੱਜ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਬੱਪੀ ਨਾਲ ਆਪਣੀ ਮੁਲਾਕਾਤ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਬੱਪੀ ਲਹਿਰੀ ਦਾ ਸੰਗੀਤ ਵੱਖ-ਵੱਖ ਭਾਵਨਾਵਾਂ ਨੂੰ ਸੁੰਦਰਤਾ ਨਾਲ ਪ੍ਰਗਟ ਕਰਦਾ ਸੀ। ਪੀੜ੍ਹੀ ਦਰ ਪੀੜ੍ਹੀ ਦੇ ਲੋਕ ਖੁਦ ਨੂੰ ਉਨ੍ਹਾਂ ਦੇ ਕੰਮ ਨਾਲ ਜੋੜ ਸਕਦੇ ਸਨ। ਉਨ੍ਹਾਂ ਦੇ ਜੀਵੰਤ ਸੁਭਾਅ ਨੂੰ ਹਰ ਕੋਈ ਯਾਦ ਕਰੇਗਾ।
ਦੱਸ ਦੇਈਏ ਕਿ 27 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਜਨਮੇ ਬੱਪੀ ਲਹਿਰੀ ਬੰਗਾਲੀ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੀ। 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਬੱਪੀ ਲਹਿਰੀ ਨੂੰ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਅਤੇ ‘ਸ਼ਰਾਬੀ’ ਵਿੱਚ ਪ੍ਰਸਿੱਧ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਆਖਰੀ ਬਾਲੀਵੁੱਡ ਗੀਤ ‘ਬੰਕਸ’ 2020 ਦੀ ਫਿਲਮ ‘ਬਾਗੀ 3’ ਲਈ ਸੀ।