ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੋਲਕਾਤਾ ਵਿੱਚ ਚਿਤਰੰਜਨ ਕੈਂਸਰ ਹਸਪਤਾਲ ਦੇ ਇੱਕ ਕੈਂਪਸ ਦਾ ਵਰਚੁਅਲ ਉਦਘਾਟਨ ਕੀਤਾ। ਇਸ ਪ੍ਰੋਗਰਾਮ ‘ਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਮੌਜੂਦ ਸੀ। ਯਾਨੀ ਮੋਦੀ ਅਤੇ ਮਮਤਾ ਦੋਵੇਂ ਵਰਚੁਅਲ ਸਟੇਜ ‘ਤੇ ਮੌਜੂਦ ਸਨ।
ਜਦੋਂ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ, ਉਸ ਨੂੰ ਲੈ ਕੇ ਮਮਤਾ ਨੇ ਵਰਚੁਅਲ ਮੰਚ ‘ਤੇ ਹੀ ਪ੍ਰਧਾਨ ਮੰਤਰੀ ਨੂੰ ਕਿਹਾ – ਜਿਸ ਹਸਪਤਾਲ ਵਿੱਚ ਤਸੀਂ ਇੰਨੀ ਦਿਲਚਸਪੀ ਲੈ ਰਹੇ ਹੋ, ਉਸ ਦਾ ਅਸੀਂ ਕਾਫੀ ਪਹਿਲਾਂ ਉਦਘਾਟਨ ਕਰ ਚੁੱਕੇ ਹਾਂ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਮੋਦੀ ਜਦੋਂ ਪ੍ਰੋਗਰਾਮ ਦੌਰਾਨ ਭਾਸ਼ਣ ਦੇ ਰਹੇ ਸਨ ਤਾਂ ਵੀ ਮਮਤਾ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਅਤੇ ਆਪਣਾ ਮੋਬਾਈਲ ਚਲਾਉਂਦੀ ਰਹੀ।
ਮਮਤਾ ਨੇ ਕਿਹਾ, ‘ਸਿਹਤ ਮੰਤਰੀ ਨੇ ਮੈਨੂੰ ਦੋ ਵਾਰ ਕਾਲ ਕੀਤੀ। ਇਸ ਲਈ ਮੈਂ ਸੋਚਿਆ ਕਿ ਕੋਲਕਾਤਾ ਵਿੱਚ ਜਿਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦਿਲਚਸਪੀ ਲੈ ਰਹੇ ਹਨ, ਉਸ ਦੀ ਜਾਣਕਾਰੀ ਦਿੱਤੀ ਜਾਵੇ। ਅਸੀਂ ਪਹਿਲਾਂ ਹੀ ਇਸ ਕੈਂਪਸ ਦਾ ਉਦਘਾਟਨ ਕਰ ਚੁੱਕੇ ਹਾਂ। ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਅਸੀਂ ਇਸ ਕੈਂਪਸ ਦਾ ਉਦਘਾਟਨ ਕਿਵੇਂ ਕੀਤਾ।
ਉਨ੍ਹਾਂ ਅੱਗੇ ਕਿਹਾ, ‘ਜਦੋਂ ਕੋਰੋਨਾ ਸ਼ੁਰੂ ਹੋਇਆ, ਸਾਨੂੰ ਕੋਵਿਡ ਕੇਅਰ ਸੈਂਟਰ ਦੀ ਜ਼ਰੂਰਤ ਸੀ। ਇੱਕ ਦਿਨ ਮੈਂ ਇਸ ਕੈਂਪਸ ਵਿੱਚ ਆਈ ਅਤੇ ਦੇਖਿਆ ਕਿ ਇਹ ਰਾਜ ਸਰਕਾਰ ਨਾਲ ਜੁੜਿਆ ਹੋਇਆ ਹੈ। ਇਸ ਲਈ ਅਸੀਂ ਇਸ ਦਾ ਉਦਘਾਟਨ ਕੀਤਾ। ਜਿਸ ਦੌਰਾਨ ਮਮਤਾ ਪ੍ਰਧਾਨ ਮੰਤਰੀ ਨੂੰ ਕੈਂਪਸ ਬਾਰੇ ਜਾਣਕਾਰੀ ਦੇ ਰਹੀ ਸੀ, ਮੋਦੀ ਚੁੱਪਚਾਪ ਉਨ੍ਹਾਂ ਦੀ ਗੱਲ ਸੁਣ ਰਹੇ ਸਨ ਅਤੇ ਸਿਰ ਹਿਲਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਵਰਚੁਅਲ ਪ੍ਰੋਗਰਾਮ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਪ੍ਰਧਾਨ ਮੰਤਰੀ ਕੈਂਸਰ ਇੰਸਟੀਚਿਊਟ ਦੀ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਭਾਸ਼ਣ ਦਿੰਦੇ ਨਜ਼ਰ ਆ ਰਹੇ ਹਨ ਅਤੇ ਮਮਤਾ ਬੈਨਰਜੀ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਆਪਣੇ ਮੋਬਾਈਲ ‘ਤੇ ਸਰਫਿੰਗ ਕਰਦੀ ਨਜ਼ਰ ਆ ਰਹੀ ਹੈ।