ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਲਗਭਗ 50 ਮਿੰਟ ਤੱਕ ਗੱਲਬਾਤ ਕੀਤੀ। ਉਨ੍ਹਾਂ ਨੇ ਸਭ ਤੋਂ ਵੱਧ ਜ਼ੋਰ ਇਸ ਗੱਲ ‘ਤੇ ਦਿੱਤਾ ਕਿ ਵਾਰ ਜ਼ੋਨ ‘ਚ ਭਾਰਤੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੂਸ ਤੇ ਯੂਕਰੇਨ ਵਿਚ ਚੱਲ ਰਹੀ ਗੱਲਬਾਤ ਦੀ ਵੀ ਤਾਰੀਫ ਕੀਤੀ। PM ਮੋਦੀ ਨੇ ਰੂਸ ਵੱਲੋਂ ਯੁੱਧ ਵਿਰਾਮ ਦੇ ਐਲਾਨ ਕੀਤੇ ਜਾਣ ਅਤੇ ਹਿਊਮੈਨੀਟੇਰੀਅਮ ਕਾਰੀਡੋਰ ਬਣਾਏ ਜਾਣ ਦੀ ਵੀ ਤਾਰੀਫ ਕੀਤੀ। PM ਮੋਦੀ ਨੇ ਪੁਤਿਨ ਨੂੰ ਜੇਲੇਂਸਕੀ ਨਾਲ ਸਿੱਧੀ ਗੱਲਬਾਤ ਕਰਨ ਦਾ ਸੁਝਾਅ ਦਿੱਤਾ।
ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਨਾਲ ਵੀ ਲਗਭਗ 35 ਮਿੰਟ ਗੱਲ ਕੀਤੀ ਸੀ। ਦੋਵੇਂ ਨੇਤਾਵਾਂ ਨੇ ਯੂਕਰੇਨ ਦੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ। PM ਮੋਦੀ ਨੇ ਰੂਸ ਤੇ ਯੂਕਰੇਨ ਵਿਚ ਲਗਾਤਾਰ ਗੱਲਬਾਤ ਦੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ।
ਜੇਲੇਂਸਕੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਵਿਚ ਯੂਕਰੇਨੀ ਸਰਕਾਰ ਦੀ ਮਦਦ ਲਈ ਜੇਲੇਂਸਕੀ ਦਾ ਧੰਨਵਾਦ ਕੀਤਾ। PM ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸੂਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਯੂਕਰੇਨ ਸਰਕਾਰ ਲਗਾਤਾਰ ਮਦਦ ਕਰਦੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਗੌਰਤਲਬ ਹੈ ਕਿ ਰੂਸ ਤੇ ਯੂਕਰੇਨ ਦੀ ਜੰਗ ਦਾ ਅੱਜ 12ਵਾਂ ਦਿਨ ਹੈ। ਮਿਜ਼ਾਈਲਾਂ ਤਬਾਹੀ ਮਚਾ ਰਹੀਆਂ ਹਨ ਤੇ ਲੋਕ ਜਾਨ ਬਚਾ ਕੇ ਭੱਜ ਰਹੇ ਹਨ। ਮਿਜ਼ਾਈਲ ਅਟੈਕ ਵਿਚ ਇਥੋਂ ਦਾ ਏਅਰਪੋਰਟ ਤਬਾਹ ਹੋ ਗਿਆ। ਰੈੱਡ ਕ੍ਰਾਸ ਦੀ ਇੰਟਰਨੈਸ਼ਨਲ ਕਮੇਟੀ ਨੇ ਦੱਸਿਆ ਕਿ ਮਾਰਿਯੂਪੋਲ ਵਿਚ 2 ਲੱਖ ਫਸੇ ਹੋਏ ਹਨ। ਲੋਕ ਡਰ ਦੇ ਮਾਹੌਲ ਵਿਚ ਜੀਅ ਰਹੇ ਹਨ। ਬੰਬਾਰੀ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਨਿਕਾਲਿਆ ਨਹੀਂ ਜਾ ਸਕਿਆ। ਇਸ ਦਰਮਿਆਨ ਅਮਰੀਕਾ ਨੇ ਯੂਕਰੇਨ ਦੀ ਮਦਦ ਲਈ 17 ਹਜ਼ਾਰ ਐਂਟੀ ਟੈਂਕ ਮਿਜ਼ਾਈਲਾਂ ਭੇਜ ਦਿੱਤੀਆਂ ਹਨ। ਅੱਜ ਰੂਸ ਨੇ ਦੂਜੀ ਵਾਰ ਯੁੱਧ ਵਿਰਾਮ ਦਾ ਐਲਾਨ ਕੀਤਾ। ਰੂਸ ਵੱਲੋਂ ਸੀਜ਼ਫਾਇਰ ਦਾ ਐਲਾਨ ਵਿਦੇਸ਼ੀਆਂ ਨੂੰ ਸੁਰੱਖਿਅਤ ਕੱਢਣ ਦੇ ਉਦੇਸ਼ ਤੋਂ ਕੀਤੀ ਗਈ ਹੈ।