ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਚ ਪਹਿਲੀ ਫਿਜ਼ੀਕਲੀ ਚੋਣ ਰੈਲੀ ਕੀਤੀ। PM ਮੋਦੀ ਪਗੜੀ ਪਹਿਨ ਕੇ ਰੈਲੀ ਵਿਚ ਪਹੁੰਚੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਗਲੀ-ਮੁਹੱਲੇ ਵਿਚ ਸ਼ਰਾਬ ਠੇਕੇ ਖੁੱਲ੍ਹਵਾਉਣ ਦੇ ਮਾਹਿਰ ਹਨ। ਪੰਜਾਬ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਇਹ ਪੰਜਾਬ ਨੂੰ ਨਸ਼ਾ ਮਾਫੀਆ ਦੇ ਹਵਾਲੇ ਕਰਨਾ ਚਾਹੁੰਦੇ ਹਨ। ਇਹ ਉਹੀ ਲੋਕ ਹਨ, ਜੋ ਸਰਜੀਕਲ ਸਟ੍ਰਾਈਕ ‘ਤੇ ਸਬੂਤ ਮੰਗ ਰਹੇ ਸਨ। ਪਾਕਿਸਤਾਨ ਦੇ ਸੁਰ ਵਿਚ ਸੁਰ ਮਿਲਾ ਰਹੇ ਸਨ।
ਕਾਂਗਰਸ ‘ਤੇ ਹਮਲਾ ਬੋਲਦਿਆਂ PM ਮੋਦੀ ਨੇ ਕਿਹਾ ਕਿ ਕਾਂਗਰਸ ਨੇ ਖੁਦ ਕਬੂਲ ਕੀਤਾ ਕਿ ਕੈਪਟਨ ਸਰਕਾਰ ਨੂੰ ਅਸੀਂ ਨਹੀਂ ਭਾਰਤ ਸਰਕਾਰ ਤੋਂ ਚਲਾ ਰਹੀ ਸੀ। ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਇੱਕ ਪਰਿਵਾਰ ਚਲਾਉਂਦਾ ਹੈ। ਇਹ ਸੰਵਿਧਾਨ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪਾਪ ਦਾ ਘੜਾ ਜਦੋਂ ਭਰਦਾ ਹੈ ਤਾਂ ਫੁੱਟਦਾ ਵੀ ਹੈ। ਕਾਂਗਰਸ ਨੂੰ ਇਸ ਦੀ ਸਜ਼ਾ ਮਿਲ ਰਹੀ ਹੈ। ਅੱਜ ਉਨ੍ਹਾਂ ਦੀ ਆਪਣੀ ਹੀ ਪਾਰਟੀ ਬਿਖਰ ਰਹੀ ਹੈ। ਕਾਂਗਰਸ ਦੇ ਲੋਕ ਹੀ ਆਪਣੇ ਨੇਤਾਵਾਂ ਦੀ ਪੋਲ ਖੋਲ੍ਹ ਰਹੇ ਹਨ। ਆਪਸ ਵਿਚ ਲੜ ਰਹੇ ਲੋਕ ਪੰਜਾਬ ਨੂੰ ਸਥਿਰ ਸਰਕਾਰ ਕਿਵੇਂ ਦੇ ਸਕਣਗੇ।
ਇਹ ਵੀ ਪੜ੍ਹੋ : ਰਾਹੁਲ ਦਾ ‘ਆਪ’ ‘ਤੇ ਨਿਸ਼ਾਨਾ, ਕਿਹਾ ‘ਆਮ ਆਦਮੀ ਪਾਰਟੀ ਪੰਜਾਬ ਨੂੰ ਚਲਾਉਣ ਦੇ ਕਾਬਲ ਨਹੀਂ’
PM ਨੇ ਕਿਹਾ ਕਿ ਪੰਜਾਬ ਨਾਲ ਮੇਰਾ ਭਾਵਨਾਤਮਕ ਜੁੜਾਅ ਰਿਹਾ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਖੁਆਈ, ਜਦੋਂ ਮੈਂ ਇਕ ਸਾਧਾਰਨ ਵਰਕਰ ਵਜੋਂ ਪਿੰਡ-ਪਿੰਡ ਭਟਕਦਾ ਸੀ। ਪੰਜਾਬ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਮੈਂ ਇਸ ਦਾ ਕਰਜ਼ ਉਤਾਰਨ ਲਈ ਜਿੰਨੀ ਸੇਵਾ ਕਰਾਂ, ਓਨੀ ਹੀ ਮਿਹਨਤ ਕਰਨ ਦਾ ਮਨ ਕਰਦਾ ਹੈ। ਮੇਰੀ ਇਹ ਸੇਵਾ ਨਵਾਂ ਪੰਜਾਬ ਬਣਾਉਣ ਲਈ ਜੁੜ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਰੈਲੀ ਨੂੰ ਸੰਬੋਧਨ ਕਰਦਿਆਂ PM ਮੋਦੀ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬੁਲਾਈ। ਜੈ ਭੀਮ ਤੇ ਹਰ-ਹਰ ਮਹਾਦੇਵ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਗੁਰੂਆਂ, ਵੀਰਾਂ, ਮਹਾਨ ਕ੍ਰਾਂਤੀਕਾਰੀਆਂ ਦੀ ਧਰਤੀ ‘ਤੇ ਆਉਣਾ ਆਪਣੇ ਆਪ ਵਿਚ ਬਹੁਤ ਮਾਣ ਦੀ ਗੱਲ ਹੈ। ਮੈਂ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
PM ਨੇ ਕਿਹਾ ਕਿ ਪੰਜਾਬ ਵਿਚ NDA ਦੀ ਸਰਕਾਰ ਬਣਨ ਜਾ ਰਹੀ ਹੈ। ਨਵਾਂ ਪੰਜਾਬ ਕਰਜ਼ ਤੋਂ ਮੁਕਤ ਤੇ ਮੌਕਿਆਂ ਨਾਲ ਭਰਪੂਰ ਹੋਵੇਗਾ। ਨਵੇਂ ਪੰਜਾਬ ਵਿਚ ਹਰ ਗਰੀਬ ਭੈਣ-ਭਰਾ ਨੂੰ ਸਨਮਾਨ ਤੇ ਉਚਿਤ ਹਿੱਸੇਦਾਰੀ ਮਿਲੇਗੀ। ਭ੍ਰਿਸਟਾਚਾਰ ਤੇ ਮਾਫੀਆ ਲਈ ਜਗ੍ਹਾ ਨਹੀਂ ਹੋਵੇਗੀ। ਕਾਨੂੰਨ ਦਾ ਹੀ ਰਾਜ਼ ਹੋਵੇਗਾ। ਇਸ ਲਈ ਪੰਜਾਬ ਦਾ ਨਵਾਂ ਨਾਅਰਾ ‘ਨਵਾਂ ਪੰਜਾਬ-ਭਾਜਪਾ ਦੇ ਨਾਲ’ ਹੈ।