ਪੀਐੱਮ ਮੋਦੀ ਆਪਣੀ ਪਹਿਲੀ ਰਾਜਕੀ ਯਾਤਰਾ ‘ਤੇ ਅਮਰੀਕਾ ਜਾਣ ਵਾਲੇ ਹਨ। ਇਸ ਤੋਂ ਪਹਿਲਾਂ ਅਮਰੀਕੀ ਪ੍ਰਵਾਸੀ ਭਾਰਤੀ ਖਾਸਾ ਉਤਸ਼ਾਹਿਤ ਹੈ ਤੇ ਪੀਐੱਮ ਮੋਦੀ ਦੇ ਸਮਰਥਨ ਵਿਚ ਏਕਤਾ ਰੈਲੀ ਕੱਢ ਰਹੇ ਹਨ। ਇੰਨਾ ਹੀ ਨਹੀਂ ਆਪਣੀ ਅਮਰੀਕਾ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਯੂਐੱਸ ਕਾਂਗਰਸ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਸਵਾਗਤ ਕਰਨ ਲਈ ਧੰਨਵਾਦ ਦਿੱਤਾ ਹੈ।
ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੇ ਮੈਂਬਰਾਂ, ਵਿਚਾਰਕ ਅਤੇ ਹੋਰ ਲੋਕ ਮੇਰੀ ਆਗਾਮੀ ਯੂਐੱਸ ਯਾਤਰਾ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕਰ ਰਹੇ ਹਨ ਤੇ ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਉਤਸ਼ਾਹ ਭਾਰਤ-ਅਮਰੀਕਾ ਦੇ ਸੰਬੰਧਾਂ ਦੀ ਡੂੰਘਾਈ ਵੱਲ ਇਸ਼ਾਰਾ ਕਰਦਾ ਹੈ।
PM ਮੋਦੀ ਨੇ ਕਿਹਾ ਕਿ ਅਮਰੀਕੀ ਕਾਂਗਰਸ ਦੇ ਮੈਂਬਰਾਂ ਸਣੇ ਵੱਖ-ਵੱਖ ਖੇਤਰਾਂ ਦੇ ਲੋਕ ਅਮਰੀਕਾ ਦੀ ਉਨ੍ਹਾਂ ਦੀ ਆਗਾਮੀ ਯਾਤਰਾ ਨੂੰ ਲੈ ਕੇ ਉਤਸ਼ਾਹ ਦਿਖਾ ਰਹੇ ਹਨ ਤੇ ਇਸ ਤਰ੍ਹਾਂ ਦਾ ਸਮਰਥਨ ਭਾਰਤ-ਅਮਰੀਕਾ ਸਬੰਧਾਂ ਦੀ ਡੂੰਘਾਈ ਦਿਖਾਉਂਦਾ ਹੈ। ਮੋਦੀ ਨੇ ਅਮਰੀਕਾ ਵਿਚ ਭਾਰਤੀ ਦੂਤਾਵਾਸ ਦੇ ਟਵਿੱਟਰ ਅਕਾਊਂਟ ਨੂੰ ਟੈਗ ਕੀਤਾ ਜਿਸ ਵਿਚ ਅਮਰੀਕੀ ਕਾਂਗਰਸ ਦੇ ਮੈਂਬਰਾਂ, ਵਪਾਰਕ ਨੇਤਾਵਾਂ, ਭਾਰਤੀ ਅਮਰੀਕੀਆਂ ਸਣੇ ਕਈ ਲੋਕਾਂ ਦੇ ਵੀਡੀਓ ਹਨ। ਇਸ ਵਿਚ ਉਹ ਪ੍ਰਧਾਨ ਮੰਤਰੀ ਦੀ ਯਾਤਰਾ ‘ਤੇ ਉਨ੍ਹਾਂ ਦੇ ਸਵਾਗਤ ਦੀ ਤਿਆਰੀ ਕਰ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ 21 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰੀਕਾ ਦੀ ਰਾਜਕੀ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਨਾਲ ਕਈ ਮੁੱਦਿਆਂ ‘ਤੇ ਗੱਲਬਾਤ ਕਰਨਗੇ ਤੇ ਨਿਊਯਾਰਕ ਵਿਚ ਯੋਗਾ ਦਿਵਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ 2016 ਵਿਚ ਅਮਰੀਕੀ ਕਾਂਗਰਸ ਨੂੰ ਸੰਬੋਧਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: