ਰੂਸ-ਯੂਕਰੇਨ ਵਿਚਾਲੇ ਛਿੜੀ ਜੰਗੀ ਦਾ ਅੱਜ ਚੌਥਾ ਦਿਨ ਹੈ। ਕੀਵ ‘ਤੇ ਕਬਜ਼ੇ ਲਈ ਰੂਸ ਨੇ ਹਮਲੇ ਅਤੇ ਵੀ ਜ਼ਿਆਦਾ ਤੇਜ਼ੀ ਕਰ ਦਿੱਤੇ ਹਨ। ਰੂਸੀ ਹਮਲਿਆਂ ਵਿੱਚ ਹੁਣ ਤੱਕ ਸੈਂਕੜਿਆਂ ਨਾਗਰਿਕਾਂ ਦੇ ਮਾਰੇ ਜਾਣ ਦੀ ਖਬਰ ਹੈ। ਦੂਜੇ ਪਾਸੇ ਰੂਸ ਦੇ ਸੈਂਟਰਲ ਬੈਂਕ ‘ਤੇ ਅਮਰੀਕਾ, ਯੂਰਪੀ ਸੰਘ ਤੇ ਬ੍ਰਿਟੇਨ ਨੇ ਪਾਬੰਦੀ ਲਾ ਦਿੱਤੀ ਹੈ।
ਜਰਮਨੀ ਸਣੇ ਕਈ ਯੂਰਪੀ ਦੇਸ਼ਾਂ ਨੇ ਵੀ ਰੂਸੀ ਜਹਾਜ਼ਾਂ ਲਈ ਆਪਣੇ ਏਅਰਸਪੇਸ ਬੰਦ ਕ ਦਿੱਤੇ ਹਨ। ਇਸ ਵਿਚਾਲੇ ਯੂਕਰੇਨ ਸੰਕਟ ਨੂੰ ਲੈ ਕੇ ਅੱਜ ਰਾਤ 1.30 ਵਜੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਗਈ ਹੈ। ਇਸ ਵਿੱਚ ਫੈਸਲਾ ਹੋਵੇਗਾ ਕਿ ਯੂਕਰੇਨ ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਜਾਂ ਨਹੀਂ।
ਭਾਰਤ ਵਿੱਚ ਪੋਲੈਂਡ ਦੇ ਰਾਜਦੂਤ ਐਡਮ ਬੁਰਾਕੋਵਸਕੀ ਨੇ ਕਿਹਾ ਹੈ ਕਿ ਪੋਲੈਂਡ ਯੂਕਰੇਨ ਵਿੱਚ ਰੂਸੀ ਹਮਲੇ ਤੋਂ ਬਚਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵੀਜ਼ਾ ਦੇ ਐਂਟਰੀ ਦੀ ਇਜਾਜ਼ਤ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਕਰੇਨ ਤੋਂ ਕੱਢਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਅਸੀਂ ਵਚਨਬੱਧ ਹਾਂ ਕਿ ਯੂਕਰੇਨ ਵਿੱਚ ਜਿੰਨੇ ਭਾਰਤੀ ਹਨ, ਉਨ੍ਹਾਂ ਨੂੰ ਸੁਰੱਖਿਅਤ ਭਾਰਤ ਲਿਆਇਆ ਜਾਵੇਗਾ। ਸਾਰੇ ਸਰਕਾਰੀ ਖਰਚੇ ‘ਤੇ ਭਾਰਤ ਲਿਆਏ ਜਾਣਗੇ। ਅਸੀਂ ਇਸ ਉਦੇਸ਼ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ਇਜਾਜ਼ਤ ਨਾਲ ਉਡਾਨਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਯੂਕਰੇਨ ਵਿੱਚ ਫਸੇ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦੀ ਦੂਜੀ ਉਡਾਨ ਐਤਵਾਰ ਤੜਕੇ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਇਸ ਫਲਾਈਟ ਨੇ ਸ਼ਨੀਵਾਰ ਸ਼ਾਮ ਨੂੰ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਉਡਾਨ ਭਰੀ ਸੀ।