ਸ਼੍ਰੀ ਸਵਰਨ ਸ਼ਰਮਾ ਆਈ. ਪੀ. ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਪੀ. ਪੀ. ਐੱਸ, ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਪੀ. ਪੀ. ਐੱਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸੁਖਪਾਲ ਸਿੰਘ ਪੀ. ਪੀ. ਐੱਸ., ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਕਰਤਾਰਪੁਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲੁੱਟਾਂ-ਕੋਹਾਂ ਕਰਨ ਵਾਲੇ ਵਿਅਕਤੀਆਂ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮਕਸੂਦਾਂ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਮੋਟਰਸਾਈਕਲ ਨੰਬਰ PB-08-EE-9922 ਮਾਰਕਾ ਹੀਰੋ ਰੰਗ ਕਾਲਾ ਤੇ ਮੋਬਾਈਲ ਫੋਨ ਮਾਰਕਾ ਮੋਟਰੋਲਾ ਬਰਾਮਦ ਕੀਤਾ ਗਿਆ।
ਜਾਣਕਾਰੀ ਦਿੰਦੇ ਸ਼੍ਰੀ ਸੁਖਪਾਲ ਸਿੰਘ ਪੀ. ਪੀ. ਐੱਸ., ਉਪ ਪੁਲਿਸ ਕਪਾਤਨ ਸਬ-ਡਵੀਜ਼ਨ ਕਰਤਾਰਪੁਰ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਮਕਸੂਦਾਂ ਐੱਸ. ਆਈ. ਕੰਵਲਜੀਤ ਸਿੰਘ ਬੱਲ ਦੀ ਪੁਲਿਸ ਪਾਰਟੀ ਵੱਲੋਂ ਏ. ਐੱਸ. ਆਈ. ਨਿਰਮਲ ਸਿੰਘ ਸਣੇ ਪੁਲਿਸ ਪਾਰਟੀ ਬਾਏ ਗਸ਼ਤ ਅੱਡਾ ਨੂਰਪੁਰ ਮੌਜੂਦ ਸੀ ਤਾਂ ਮੁੱਖ ਮੁਨਸ਼ੀ ਥਾਣਾ ਨੇ ਦੱਸਿਆ ਕਿ ਮਾਨ ਇਨਕਲੇਵ ਵਿਚ ਨੌਜਵਾਨਾਂ ਨੂੰ ਮੋਬਾਈਲ ਫੋਨ ਖੋਹ ਕਰਕੇ ਭੱਜਦਿਆਂ ਉਥੋਂ ਦੇ ਨਿਵਾਸੀਆਂ ਨੇ ਕਾਬੂ ਕੀਤਾ ਹੈ ਜਿਸ ‘ਤੇ ਏ. ਐੱਸ. ਆਈ. ਨਿਰਮਲ ਸਿੰਘ ਸਣੇ ਪੁਲਿਸ ਪਾਰਟੀ ਮੌਕੇ ‘ਤੇ ਪੁੱਜ ਕੇ ਗੌਤਮ ਮਲਹੋਤਰਾ ਪੁੱਤਰ ਸ਼੍ਰੀ ਵਰਿੰਦਰ ਮਲਹੋਤਰਾ ਵਾਸੀ ਮਕਾਨ ਨੰਬਰ 67 ਮਾਨ ਇਨਕਲੇਵ, ਅੱਡਾ ਨੂਰਪੁਰ ਪਠਾਨਕੋਟ ਰੋਡ ਜਲੰਧਰ ਦੇ ਬਿਆਨ ਦਰਜ ਕੀਤੇ ਕਿ ਮੁਦਈ ਮੁਕੱਦਮਾ ਵਕਤ ਲਗਭਗ 6.30 ਵਜੇ ਆਪਣੇ ਘਰ ਦੇ ਕੋਲੋਂ ਸੜਕ ‘ਤੇ ਸੈਰ ਕਰ ਰਿਹਾ ਸੀ ਇੰਨੇ ਨੂੰ ਤਿੰਨ ਮੋਨੇ ਨੌਜਵਾਨ ਇੱਕ ਮੋਟਰਸਾਈਕਲ ‘ਤੇ ਤੇਜ਼ ਰਫਤਾਰ ਨਾਲ ਆ ਕੇ ਉਸ ਕੋਲੋਂ ਮੋਬਾਈਲ ਖੋਹ ਕੇ ਲੈ ਗਏ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਥੋੜ੍ਹੀ ਦੂਰ ਜਾ ਕੇ ਅਚਾਨਕ ਹੀ ਦੋਸ਼ੀਆਂ ਦੇ ਮੋਟਸਾਈਕਲ ਦੇ ਸਾਹਮਣੇ ਕਾਰ ਆਉਣ ਕਰਕੇ ਦੋਸ਼ੀ ਮੋਟਰਸਾਈਕਲ ਸਣੇ ਮੌਕੇ ‘ਤੇ ਡਿੱਗ ਗਏ ਜਿਨ੍ਹਾਂ ਨੂੰ ਹੋਰ ਸੈਰ ਕਰ ਰਹੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਜਿਸ ‘ਤੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 56 ਮਿਤੀ 17.4.2022 ਜੁਰਮ 379-ਬੀ, 34 ਭ. ਦ. ਥਾਣਾ ਮਕਸੂਦਾਂ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ। ਦੋਸ਼ੀ ਸੋਨੀ ਰਾਜਾ ਪੁੱਤਰ ਬਲਬੀਰ ਕੁਮਾਰ ਵਾਸੀ ਪਿੰਡ ਨੂਰਪੁਰ ਥਾਣਾ ਮਕਸੂਦਾਂ ਜਲੰਧਰ ਤੇ ਚਰਾਗ ਉਰਫ ਸੁੱਖੀ ਪੁੱਤਰ ਲੇਟ ਰਾਜ ਕੁਮਾਰ ਵਾਸੀ ਸਰੂਪ ਨਗਰ ਰਾਉਵਾਲੀ ਥਾਣਾ ਮਕਸੂਦਾਂ ਜਲੰਧਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਡੈਵਲ ਵਾਸੀ ਸਰੂਪ ਨਗਰ ਰਾਉਵਾਲੀ ਥਾਣਾ ਮਕਸੂਦਾਂ ਜਲੰਧਰ ਮੌਕੇ ਤੋਂ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।