ਆਰਪੀਜੀ ਅਟੈਕ ਮਾਮਲੇ ਵਿੱਚ ਗ੍ਰਿਫਤਾਰ ਚੜ੍ਹਤ ਸਿੰਘ ਦਾ ਪੁਲਿਸ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ। ਮੋਹਾਲੀ ਇੰਟੈਲੀਜੈਸ ਹੈਡਕਵਾਟਰ ਦੀ ਬਿਲਡਿੰਗ ‘ਤੇ ਹੋਏ ਆਰਪੀਜੀ ਅਟੈਕ ਮਾਮਲੇ ਵਿੱਚ ਗ੍ਰਿਫਤਾਰ ਮੁੱਖ ਮੁਲਜ਼ਮ ਚੜ੍ਹਤ ਸਿੰਘ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਮੋਹਾਲੀ ਲੈ ਕੇ ਪਹੁੰਚੀ। ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਹੁਣ ਪੁਲਿਸ ਰਿਮਾਂਡ ‘ਤੇ ਪੁਛਗਿੱਛ ਕਰੇਗੀ, ਆਖਿਰ ਉਹ ਕਿੱਥੇ ਲੁਕਿਆ ਰਹਿਆ ਤੇ ਉਸਦੀ ਕੌਣ ਮਦਦ ਕਰਦਾ ਰਿਹਾ ਹੈ। ਚੜ੍ਹਤ ਸਿੰਘ ਕਨੇਡਾ ਬੈਠੇ ਲਖਬੀਰ ਲੰਡਾ ਦਾ ਖ਼ਾਸ ਗੁਰਗਾ ਹੈ, ਜਿਸਨੂੰ ਮਹਾਰਾਸ਼ਟਰ ਵਿਚ ਪੰਜਾਬ ਪੁਲਿਸ ਸੈਂਟਰਲ ਏਜੰਸੀ ਤੇ ਏਟੀਐਸ ਦੀ ਮਹਾਰਾਸ਼ਟਰ ਟੀਮ ਨੇ ਜੁਆਇੰਟ ਅਪ੍ਰੇਸ਼ਨ ਚਲਕੇ ਕਾਬੂ ਕੀਤਾ ਹੈ। ਚੜ੍ਹਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ।
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚੜ੍ਹਤ ਸਿੰਘ ਅਤੇ ਉਸ ਦਾ ਭਰਾ ਜਗਰੂਪ ਸਿੰਘ ਪੈਰੋਲ ’ਤੇ ਰਿਹਾਅ ਹੋ ਕੇ ਫਰੀਦਕੋਟ ਜੇਲ੍ਹ ਤੋਂ ਬਾਹਰ ਆ ਗਏ। ਜਿਸ ਦੌਰਾਨ ਉਨ੍ਹਾਂ ਨੇ ਮੋਹਾਲੀ ‘ਚ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ। ਜਦੋਂ ਕਿ ਚੜ੍ਹਤ ਸਿੰਘ ਵਿਰੁੱਧ ਦਰਜ ਕੇਸਾਂ ਦੀ ਸੂਚੀ ਲਿਸਟ ਹੈ, ਪਰ ਉਹ ਪਾਕਿਸਤਾਨ ਭੱਜਣ ਵਿੱਚ ਅਸਫਲ ਹੋਣ ‘ਤੇ ਤਰਨਤਾਰਨ ਇਲਾਕੇ ਵਿੱਚ ਸ਼ਰਨ ਲੈ ਰਿਹਾ ਹੈ। ਸਥਾਨਕ ਪੁਲਿਸ ਵੱਲੋਂ ਆਸਰਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪ੍ਰਾਪਤੀ, ਪਹਿਲੀ ਵਾਰ ਆਬਕਾਰੀ ਮਾਲੀਆ 6 ਮਹੀਨਿਆਂ ‘ਚ 4000 ਕਰੋੜ ਤੋਂ ਪਾਰ
ਭਾਰਤ-ਪਾਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਕਸਬਾ ਖੇਮਕਰਨ ਦੇ ਪਿੰਡ ਮਹਿੰਦੀਪੁਰ ਦੇ ਵਸਨੀਕ ਚੜ੍ਹਤ ਸਿੰਘ ਦੀ ਕੰਡਿਆਲੀ ਤਾਰ ਤੋਂ ਪਾਰ ਚਾਰ ਏਕੜ ਜ਼ਮੀਨ ਹੈ। ਚੜ੍ਹਤ ਸਿੰਘ ਖ਼ਿਲਾਫ਼ 29 ਜੁਲਾਈ 2002 ਨੂੰ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-6 ਵਿੱਚ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਜਦੋਂ ਕਿ 10 ਦਸੰਬਰ 2015 ਨੂੰ ਥਾਣਾ ਖੇਮਕਰਨ ਵਿਖੇ ਕੇਸ ਦਰਜ ਹੋਇਆ ਸੀ, ਜਿਸ ਵਿੱਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਜਦੋਂ ਕਿ 23 ਜਨਵਰੀ 2015 ਨੂੰ ਥਾਣਾ ਖੇਮਕਰਨ ਵਿੱਚ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਵੀ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਰਿਹਾ।
24 ਜੂਨ 2016 ਨੂੰ ਕਪੂਰਥਲਾ ਦੇ ਥਾਣਾ ਕੋਤਵਾਲੀ ਵਿਖੇ ਸਮਲਿੰਗੀ ਸਬੰਧਾਂ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਵਿੱਚ 24 ਮਈ 2015 ਨੂੰ ਲੁੱਟ-ਖੋਹ ਅਤੇ ਨਾਜਾਇਜ਼ ਹਥਿਆਰਾਂ ਸਣੇ ਹੋਰ ਵੀ ਕਈ ਮਾਮਲੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: