ਪੰਜਾਬ ‘ਚ ਜਲੰਧਰ ਦੀ ਫਿਲੌਰ ਪੁਲਿਸ ਨੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਵਲੈਤੀਆ ਵਾਸੀ ਪਿੰਡ ਪੱਟੀ ਬਾਦਲ ਵਜੋਂ ਹੋਈ ਹੈ। ਪੁਲਿਸ ਨੇ ਵਿੱਕੀ ਵਲੈਤੀਆ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, 2 ਜਿੰਦਾ ਕਾਰਤੂਸ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਾਬੂ ਕੀਤਾ ਗਿਆ ਵਿੱਕੀ ਵਲੈਤੀਆ ਬੀਤੇ ਦਿਨ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਤੇਜਾ ਦਾ ਸਾਥੀ ਹੈ।
ਮਨਪ੍ਰੀਤ ਉਰਫ਼ ਵਲੈਤੀਆ ਨੇ ਗੈਂਗਸਟਰਾਂ ਨਾਲ ਮਿਲ ਕੇ ਫਗਵਾੜਾ ‘ਚ ਕਾਰ ਲੁੱਟੀ ਸੀ ਅਤੇ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਵੱਲੋਂ ਬਰਾਮਦ ਕੀਤੀ ਸਕਾਰਪੀਓ ਗੱਡੀ ਓਹੀ ਹੈ ਜਿਸ ਵਿੱਚ ਚੌਥੇ ਗੈਂਗਸਟਰ ਨੂੰ ਵਲੈਤੀਆ ਪੁਲਿਸ ਨਾਲ ਮੁਕਾਬਲੇ ਦੌਰਾਨ ਆਪਣੇ ਨਾਲ ਲੈ ਗਿਆ ਸੀ। ਜਿਸ ਨੂੰ ਬਾਅਦ ਵਿੱਚ ਮੋਹਾਲੀ ਵਿੱਚ ਫੜ ਲਿਆ ਗਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਗਵਾੜਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਵਿੱਕੀ ਵਲੈਤੀਆ ਦੇ ਕੋਲ ਹੀ ਰਹਿੰਦੇ ਸਨ। ਉਹ ਹੀ ਉਨ੍ਹਾਂ ਦੀ ਮਦਦ ਕਰਦਾ ਸੀ। ਵਾਰਦਾਤ ਤੋਂ ਬਾਅਦ ਉਹ ਗੈਂਗਸਟਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਦਾ ਸੀ। ਹਾਲਾਂਕਿ ਵਿੱਕੀ ਵਲੈਤੀਆ ਖਿਲਾਫ ਸਿਰਫ ਕੁੱਟਮਾਰ ਅਤੇ ਲੜਾਈ-ਝਗੜੇ ਦੇ ਹੀ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਗੋਇੰਦਵਾਲ ਜੇਲ੍ਹ ‘ਚ ਗੈਂਗਵਾਰ ਮਾਮਲੇ ‘ਚ ਵੱਡਾ ਐਕਸ਼ਨ, ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ‘ਤੇ ਡਿੱਗੀ ਗਾਜ਼
ਜਾਣਕਾਰੀ ਅਨੁਸਾਰ ਮਨਪ੍ਰੀਤ ਉਰਫ ਵਿੱਕੀ ਵਲੈਤੀਆ ਕਬੱਡੀ ਦਾ ਖਿਡਾਰੀ ਸੀ। ਪਰ ਉਹ ਨਸ਼ੇ ਦਾ ਆਦੀ ਹੋ ਗਿਆ। ਇਸ ਨਸ਼ੇ ਨੇ ਉਸ ਨੂੰ ਕਬੱਡੀ ਖਿਡਾਰੀ ਤੋਂ ਗੈਂਗਸਟਰ ਬਣਾ ਦਿੱਤਾ। ਉਹ ਲੋਕਾਂ ਨਾਲ ਲੜਾਈ-ਝਗੜਾ ਕਰਨ ਲੱਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਲੈਤੀਆ ਚੰਗੇ ਪਰਿਵਾਰ ਵਿੱਚੋਂ ਹੈ ਪਰ ਉਸ ਦੀ ਗਲਤ ਸੰਗਤ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ ਹੈ। ਫਿਲਹਾਲ ਹੁਣ ਵਲੈਤੀਆ ਪੁਲਿਸ ਦੀ ਗ੍ਰਿਫਤਾਰੀ ‘ਚ ਹੈ। ਪੁਲਿਸ ਉਸ ‘ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ‘ਤਾਂ ਜੋ ਹੋਰ ਗੈਂਗਸਟਰਾਂ ਸਬੰਧੀ ਜਾਣਕਾਰੀ ਹਾਸਲ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: