Police raid a prostitution den : ਸੰਗਰੂਰ ਦੇ ਜੁਝਾਰ ਸਿੰਘ ਨਗਰ ਦੇ ਲੋਕਾਂ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਗਲੀ ਨੰਬਰ ਦੋ ਵਿੱਚ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਅੱਡਾ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਇਸ ਦੀ ਭਿਣਕ ਵੀ ਨਹੀਂ ਲੱਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪਰਦਾਫਾਸ਼ ਕਰਦੇ ਹੋਏ ਅੱਡਾ ਚਲਾਉਣ ਵਾਲੇ ਜੋੜੇ ਸਣੇ ਪੰਜ ਜੋੜਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਜੋੜਿਆਂ ਵਿਚ ਦੋ ਨਾਬਾਲਗ ਵੀ ਸ਼ਾਮਲ ਹਨ। ਉਨ੍ਹਾਂ ਖਿਲਾਫ ਥਾਣਾ ਸਿਟੀ ਸੰਗਰੂਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
![Police raid a prostitution den](https://www.jagranimages.com/images/newimg/articleimages/body%20trade1.jpg)
ਡੀਐਸਪੀ (ਆਰ) ਸਤਪਾਲ ਸ਼ਰਮਾ ਨੇ ਦੱਸਿਆ ਕਿ ਥਾਣਾ ਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਗੁਰਵੀਰ ਸਿੰਘ ਨੇ ਇੱਕ ਛਾਪਾ ਮਾਰਿਆ ਸੀ ਅਤੇ ਸੈਕਸ ਰੈਕੇਟ ਦਾ ਧੰਦਾ ਚਲਾ ਰਹੇ ਪਤੀ-ਪਤਨੀ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੁਝਾਰ ਨਗਰ ਦੀ ਗਲੀ ਨੰਬਰ ਦੋ ਵਿੱਚ ਰਹਿਣ ਵਾਲੇ ਕਰਮਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਸ਼ਹਿਰ ਅਤੇ ਆਸ-ਪਾਸ ਦੀਆਂ ਭੋਲੀਆਂ ਭਾਲੀਆਂ ਕੁੜੀਆਂ ਨੂੰ ਬੁਲਾ ਕੇ ਇਹ ਧੰਦਾ ਕਰਵਾਉਂਦਾ ਹੈ। ਇਸ ਤੋਂ ਬਾਅਦ ਇੰਸਪੈਕਟਰ ਗੁਰਵੀਰ ਸਿੰਘ ਨੇ ਪੁਲਿਸ ਪਾਰਟੀ ਸਣੇ ਉਸਦੇ ਘਰ ‘ਤੇ ਛਾਪਾ ਮਾਰ ਕੇ ਜੋੜੇ ਅਤੇ ਪੰਜ ਜੋੜਿਆਂ ਨੂੰ ਮੌਕੇ ਤੋਂ ਫੜ ਲਿਆ।
![Police raid a prostitution den](https://blog.ipleaders.in/wp-content/uploads/2020/05/5e7ebde31e3c7_5e7eaa79156c4_arrest-2.jpg)
ਕਾਬੂ ਕੀਤੇ ਗਏ ਵਿਅਕਤੀਆਂ ਵਿੱਚ ਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਤੋਂ ਇਲਾਵਾ ਨਵਜੋਤ ਸਿੰਘ ਨਿਵਾਸੀ ਗੱਗੜਪੁਰ, ਵਿੱਕੀ ਨਿਵਾਸੀ ਧਨੌਲਾ, ਯੋਗਰਾਜ ਨਿਵਾਸੀ ਕਾਲਾਬੂਲਾ, ਗੁਰਪ੍ਰੀਤ ਸਿੰਘ ਨਿਵਾਸੀ ਪੱਤਰਾ, ਵਿੱਕੀ ਨਿਵਾਸੀ ਸੰਗਰੂਰ ਅਤੇ ਜਗਜੀਤ ਸਿੰਘ ਨਿਵਾਸੀ ਲੌਂਗੋਵਾਲ ਸ਼ਾਮਲ ਹਨ। ਨਾਲ ਹੀ ਲੜਕੀਆਂ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਉਨ੍ਹਾਂ ਖਿਲਾਫ ਥਾਣਾ ਸਿਟੀ ਸੰਗਰੂਰ ਵਿੱਚ ਕੇਸ ਦਰਜ ਕਰ ਲਿਆ ਹੈ।