ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤੋਂ ਸਰਗਰਮ ਹੈ। ਲਗਾਤਾਰ ਸ਼ੱਕੀ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਮੂਸੇਵਾਲਾ ਕਤਲਕਾਂਡ ਨਾਲ ਜੁੜਿਆ ਇੱਕ ਹੋਰ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਇੱਕ ਹੋਰ ਸ਼ੱਕੀ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਘਰ ‘ਤੇ ਛਾਪੇਮਾਰੀ ਕੀਤੀ ਗਈ ਪਰ ਜਦੋਂ ਉਹ ਘਰ ਪਹੁੰਚੇ ਤਾਂ ਘਰ ਨੂੰ ਤਾਲਾ ਮਾਰ ਕੇ ਪਰਿਵਾਰ ਫਰਾਰ ਹੋ ਗਿਆ।
ਰੂਪਾ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਮੂਸੇਵਾਲਾ ਨੂੰ ਮਾਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਵਾਇਰਲ ਹੋਇਆਂ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਰੂਪਾ ਦਾ ਪਰਿਵਾਰ ਪਿੰਡ ਤੋਂ ਗਾਇਬ ਹੋ ਗਿਆ ਤੇ ਜਦੋਂ ਗੁਆਂਢੀਆਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਤਵਾਰ ਤੱਕ ਦਾ ਪਰਿਵਾਰ ਇਥੇ ਹੀ ਸੀ ਉਹ ਕਦੋਂ ਗਏ ਇਸ ਬਾਰੇ ਕਿਸੇ ਨੂੰ ਕੁਜ ਪਤਾ ਨਹੀਂ।
ਜਾਣਕਾਰੀ ਮੁਤਾਬਕ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਹਾਲਾਂਕਿ ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਉਸਦੇ ਦੂਜੇ ਲੜਕੇ ਰਣਜੋਤ ਸਿੰਘ ਜੋ ਭਾਰਤੀ ਫੌਜ ਵਿਚ ਹੈ ਦੇ ਕਹਿਣ ’ਤੇ ਬਲਵਿੰਦਰ ਸਿੰਘ ਨੇ ਡਰਾਈਵਰੀ ਛੱਡ ਦਿੱਤੀ। ਜਗਰੂਪ ਰੂਪਾ ਪਿਛਲੇ 8-10 ਸਾਲਾਂ ਤੋਂ ਗਲਤ ਕੰਮਾਂ ਨਾਲ ਜੁੜ ਗਿਆ ਸੀ ਜਿਸ ਕਰਕੇ ਅਕਸਰ ਉਹ ਘਰ ਤੋਂ ਬਾਹਰ ਹੀ ਰਹਿੰਦਾ ਸੀ ਤੇ ਕਦੇ-ਕਦਾਈਂ ਹੀ ਪਰਿਵਾਰ ਨੂੰ ਮਿਲਣ ਆਉਂਦਾ ਸੀ। ਜਗਰੂਪ ਸਿੰਘ ਰੂਪਾ ਦੇ ਖਿਲਾਫ ਥਾਣਾ ਸਦਰ ਤਰਨਤਾਰਨ, ਥਾਣਾ ਸਿਟੀ ਤਰਨਤਾਰਨ, ਥਾਣਾ ਸਰਹਾਲੀ ਕਲਾਂ, ਹਰੀਕੇ ਪੱਤਣ, ਜੀਰਾ, ਡੀ ਡਵੀਜਨ ਅੰਮਿ੍ਰਤਸਰ ਅਤੇ ਥਾਣਾ ਚਾਟੀਵਿੰਡ ਸਮੇਤ ਅੱਧਾ ਦਰਜਨ ਤੋਂ ਵੱਧ ਮੁਕੱਦਮੇਂ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: